ਪੰਨਾ:ਪ੍ਰੀਤ ਕਹਾਣੀਆਂ.pdf/15

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਦੇਸ

 
ਨਪੋਲੀਅਨ ਦਾ ਪ੍ਰੇਮ


 

ਨਪੋਲੀਅਨ ਜਿੱਤਾਂ ਦੇ ਝੰਡੇ ਝੁਲਾਂਦਾ ਤੇ ਮੁਲਕਾਂ ਤੇ ਮੁਲਕ ਫ਼ਤਹ ਕਰਦਾ ਮਿਸਰ ਜਾ ਪੁਜਾ। ਇਥੇ ਅੰਗਰੇਜ਼ਾਂ ਦੇ ਸਮੁੰਦਰੀ ਬੇੜੇ ਨਾਲ ਉਸ ਦੇ ਜਹਾਜ਼ਾਂ ਦੀ ਤਕੜੀ ਟਕਰ ਹੋਈ। ਬਹੁਤ ਸਾਰੇ ਜਹਾਜ਼ ਤਬਾਹ ਹੋ ਜਾਣ ਦੇ ਕਾਰਣ ਨਪੋਲੀਅਨ ਨੂੰ ਕੁਝ ਚਿਰ ਲਈ ਮਿਸਰ ਵਿਚ ਰੁਕਣਾ ਪਿਆ। ਉਹ ਸਾਰੀ ਉਮਰ ਨਿਰਾ ਖ਼ੂਨੀ ਲੜਾਈਆਂ ਹੀ ਨਹੀਂ ਸੀ ਲੜਦਾ ਰਿਹਾ, ਸਗੋਂ ਇਸ਼ਕ ਦੀ ਜੰਗ ਵਿਚ ਵੀ ਬੁਰੀ ਤਰ੍ਹਾਂ ਫਸਿਆ ਰਿਹਾ ਸੀ।

ਇਕ ਦਿਨ ਉਹ ਕਾਹਿਰਾ ਦੇ ਇਕ ਵਡੇ ਬਜ਼ਾਰੋਂ ਲੰਘ ਰਿਹਾ ਸੀ, ਕਿ ਉਸਦੀ ਨਜ਼ਰ ਇਕ ਅਤ-ਹੁੁਸੀਨ ਮਨਮੋਹਣੀ, ਫ਼ਰਾਂਸੀਸੀ ਘੋੜ-ਸਵਾਰ ਕੁੜੀ ਤੇ ਪਈ। ਉਹ ਘੋੜੇ ਨੂੰ ਸਰਪਟ ਦੁੜਾਂਦਿਆਂ ਇਸਦਾ ਦਿਲ ਵੀ ਨਾਲ ਹੀ ਲੈ ਗਈ। ਨਪੋਲੀਅਨ

-੧੫-