ਪੰਨਾ:ਪ੍ਰੀਤ ਕਹਾਣੀਆਂ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"੧੨ ਜਨਵਰੀ ਨੂੰ ਅਸੀਂ ਦੋਵੇਂ ਮੋਟਰ ਵਿਚ ਸੈਰ ਨੂੰ ਨਿਕਲੇ। ਨਾਲ ਹੀ ਉਸਦਾ ਪ੍ਰਾਈਵੇਟ ਸਕੱਤਰ ਵੀ ਸੀ। ਸ਼ਾਮ ਨੂੰ ਪੌਣੇ ਅਠ ਵਜੇ ਦਾ ਵਕਤ ਹੋਵੇਗਾ ਕਿ ਸਾਡੀ ਮੋਟਰ ਇਕ ਹੋਰ ਮੋਟਰ ਨਾਲ ਟਕਰਾ ਗਈ। ਸਾਡੇ ਡਰਾਈਵਰ ਨੇ ਗਡੀ ਰੋਕ ਲਈ। ਪਿਛਲੀ ਮੋਟਰ ਵੀ ਰੁਕ ਗਈ। ਉਸ ਗਡੀ ਚੋਂ ਤਿੰਨ ਚਾਰ ਆਦਮੀ ਨਿਕਲੇ। ਅਸੀਂ ਸਮਝਿਆ ਕਿ ਸਾਡੀ ਗਡੀ ਨਾਲ ਟਕਰ ਲਗ ਜਾਣ ਕਰ ਕੇ ਉਹ ਖਿਮਾਂ ਮੰਗਣਾ ਚਾਹੁੰਦੇ ਹਨ, ਪਰ ਉਨਾਂ ਆਉਂਦਿਆਂ ਸਾਰ ਪਿਸਤੌਲ ਨਾਲ ਅਬਦੁਲ ਪੁਰ ਫਾਇਰ ਕਰਨੇ ਸ਼ੁਰੂ ਕਰ ਦਿਤੇ। ਇਕ ਆਦਮੀ ਛੁਰਾ ਲੈ ਕੇ ਮੇਰੇ ਵਲ ਵਧਿਆ। ਮੇਰੇ ਤੇ ਕਈ ਛੁਰੇ ਦੇ ਵਾਰ ਕੀਤੇ ਗਏ, ਜਿਸ ਕਾਰਣ ਮੈਂ ਬੇਹੋਸ਼ ਹੋ ਗਈ।"
ਇਨ੍ਹਾਂ ਬਿਆਨਾਂ ਤੋਂ ਪੁਲਸ ਕਮਿਸ਼ਨਰ ਨੂੰ ਯਕੀਨ ਹੋ ਗਿਆ ਕਿ ਇਸ ਕਤਲ ਦਾ ਸਬੰਧ ਰਿਆਸਤ ਇੰਦੌਰ ਨਾਲ ਹੈ। ਮਿਸਟਰ ਕੇਲੀ ਨੇ ਹੋਰ ਛਾਣ ਬੀਣ ਦਾ ਕੰਮ ਇਨਸਪੈਕਟਰ ਜੇਫਰਿਸ਼ ਨੂੰ ਸੌਂਪਿਆ, ਇਨਸਪੈਕਟਰ ਜੇਫਰਿਸ ਨੂੰ ਪਤਾ ਲਗਾ ਕਿ ਇੰਦੌਰ ਵਲੋਂ ਸਤਾਏ ਗਏ ਕੁਝ ਪਾਰਸੀ ਬੰਬਈ ਰਹਿੰਦੇ ਹਨ।


ਜਿਸ ਹਮਲਾ-ਆਵਰ ਨੇ ਗਰਿਫ਼ਤਾਰ ਪੁਰ ਗ਼ਲਤ ਨਾਂ ਦਸਿਆ ਸੀ, ਉਸ ਨੂੰ ਨਾਲ ਲੈ ਇਨਸਪੈਕਟਰ ਉਨ੍ਹਾਂ ਪਾਰਸੀਆਂ ਪਾਸ ਪੁਜਾ। ਉਹਨਾਂ ਦਸਿਆ ਕਿ ਉਹ ਇੰਦੌਰ ਫੌਜ ਦੀ ਘੋੜਸਵਾਰ ਫ਼ੌਜ ਦਾ ਸਾਰਜੈਂਟ ਮੇਜਰ ਸ਼ਖਸੀ-ਅਹਿਮਦ ਹੈ।
ਇਨਸਪੈਕਟਰ ਨੇ ਸੋਚਿਆ, ਜੇ ਇਸ ਕਤਲ ਦਾ ਸਬੰਧ ਇੰਦੌਰ ਰਾਜ ਨਾਲ ਹੈ, ਤਾਂ ਉਨ੍ਹਾਂ ਦਿਨਾਂ ਵਿਚ ਤਾਰ ਜ਼ਰੂਰ ਆਏ ਗਏ ਹੋਣਗੇ। ਵਡੇ ਡਾਕਖਾਨੇ ਜਾ ਕੇ ਤਾਰਾਂ ਦੀਆਂ ਫਾਈਲਾਂ ਦੀ ਪੜਤਾਲ ਤੋਂ ਪਤਾ ਲਗਾ ਕਿ ਇਸ ਹਾਦਸੇ ਪਿਛੋਂ ਇੰਦੌਰ ਦੇ ਐਡਜੂਟੈਂਟ ਜੈਨਰਲ ਪਾਸ ਇਕ ਤਾਰ ਘਲਿਆ ਗਿਆ ਸੀ। ਤਾਰ ਦੇ ਲਫਜ਼ ਬੜੇ ਸਾਧਾਰਨ ਸਨ, ਪਰ ਉਸ ਨੂੰ ਯਕੀਨ ਸੀ, ਕਿ

-੨੭-