ਪੰਨਾ:ਪ੍ਰੀਤ ਕਹਾਣੀਆਂ.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਰ ਹਮਲਾ-ਆਵਰ ਭਗੌੜਿਆ ਵਲੋਂ ਦਿਤਾ ਗਿਆ ਹੋਵੇਗਾ। ਅਠ ਦਿਨ ਪਹਿਲਾਂ ਭੇਜੇ ਗਏ ਇਕ ਹੋਰ ਤਾਰ ਤੋਂ ਪਤਾ ਲਗਾ, ਕਿ ਕਾਤਲ ੧੦ ਜਨਵਰੀ ਨੂੰ ਬੰਬਈ ਪੁਜ ਗਏ ਸਨ। ਤਾਰ ਵਿਚ ਲਿਖਿਆ ਸੀ,———"ਨਾਸਕ ਦੇ ਰਾਹੋਂ ਭੇਜੇ ਗਏ ਫ਼ਲ ਕਲ ਜ਼ਰੂਰ ਪੁਜ ਜਾਣਗੇ।" ਇਹ 'ਫਲ’ ਸ਼ਬਦ ਕਾਤਲਾਂ ਲਈ ਨੀਯਤ ਸਨ। ਇਨਸਪੈਕਟਰ ਨੂੰ ਪਤਾ ਲਗਾ ਕਿ 'ਫਲਾਂ' ਵਾਲਾ ਤਾਰ, ਦਾਖ ਵੇਚਣ ਵਾਲੇ ਇਕ ਵਪਾਰੀ ਦਾ ਭੇਜਿਆ ਹੋਇਆ ਹੈ। ਉਸ ਵਪਾਰੀ ਦਾ ਸਬੰਧ ਇੰਦੌਰ ਦੇ ਰਾਜ-ਮਹੱਲ ਨਾਲ ਹੈ। ਉਸ ਦਾ ਨਾਂ ਅਬਦੁਲ ਲਤੀਫ ਸੀ। ਪੁਲਸ ਨੇ ਉਸ ਨੂੰ ਗਰਿਫਤਾਰ ਕਰ ਲਿਆ।

ਇਸ ਵਾਕਫੀ ਪਿਛੋਂ ਪੁਲਸ ਕਮਿਸ਼ਨਰ ਮਿ: ਕੇਲੀ ਨੇ ਮੁਆਮਲੇ ਦੀ ਹੋਰ ਵਧੇਰੇ ਪੜਤਾਲ ਲਈ ਇਨਸਪੈਕਟਰ ਸਮਿਥ ਨੂੰ ਮੁਕਰਰ ਕੀਤਾ, ਇਨਸਪੈਕਟਰ ਸਮਥਿ ਨੇ ਚੁਪ ਚਾਪ ਇੰਦੌਰ ਜਾ ਕੇ ਛਾਨ ਬੀਨ ਕਰਨੀ ਸ਼ੁਰੂ ਕੀਤੀ ਉਥੋਂ ਪਤਾ ਲਗਾ, ਕਿ ਜਿਸ ਮੋਟਰ ਪੁਰ ਕਾਤਲ ਵੇਖੇ ਗਏ ਸਨ, ਉਹ ਐਡਜੂਟੈਂਟ ਜਨਰਲ ਦੀ ਸੀ। ਇਹ ਗਡੀ ਇਸੇ ਦਸੰਬਰ ਵਿਚ ਖ਼ਰੀਦੀ ਗਈ ਸੀ ਤੇ ਕਤਲ ਦੇ ਦਿਨਾਂ ਵਿਚ ਇਹ ਗਡੀ ਇੰਦੌਰ ਵਿਚ ਨਹੀਂ ਸੀ। ਰੈਜ਼ੀਡੈਂਟ ਨੂੰ ਮਮਤਾਜ਼ ਦੇ ਨਠ ਜਾਣ ਦੀ ਖ਼ਬਰ ਸੀ। ਰੈਜ਼ੀਡੈਂਟ ਨੇ ਇੰਦੌਰ ਦੇ ਮਹਾਰਾਜੇ ਨੂੰ ਲਿਖਿਆ ਕਿ ਉਹ ਆਪਣੇ ਭਗੌੜੇ ਕਾਤਲਾਂ ਦੀ ਗਰਿਫ਼ਤਾਰੀ ਦੀ ਆਗਿਆ ਦੇਵੇ। ਇਸ ਕੰਮ ਲਈ ੨੨ ਜਨਵਰੀ ਮੁਕੱਰਰ ਕੀਤੀ ਗਈ। ਸਮਿਥ ਨੇ ਉਸ ਗੋਰੇ ਫੌਜੀ ਅਫਸਰ ਨੂੰ ਪਹਿਲਾਂ ਹੀ ਰੈਜ਼ੀਡੈਨਸੀ ਵਿਚ ਛੁਪਾ ਰਖਿਆ ਸੀ, ਜਿਸ ਹਮਲਾਆਵਰਾਂ ਨੂੰ ਜਾ ਫੜਿਆ ਸੀ। ਫੌਜੀ ਅਫਸਰ ਨੇ ਸਤ, ਰਾਜ-ਕਰਮਚਾਰੀਆਂ ਦੀ ਸ਼ਿਨਾਖਤ ਕੀਤੀ। ਇਹਨਾਂ ਵਿੱਚੋਂ ਚਾਰ ਫੌਜੀ ਅਫਸਰ ਸਨ। ਇਕ, ਜਿਸ ਦਾ ਨਾਂ ਕੇ. ਪਾਂਡੇ ਸੀ,ਇੰਦੌਰ ਦੇ ਮਹਾਰਾਜੇ

-੨੮-