ਸਮੱਗਰੀ 'ਤੇ ਜਾਓ

ਪੰਨਾ:ਪ੍ਰੀਤ ਕਹਾਣੀਆਂ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾ ਏ. ਡੀ. ਸੀ. ਸੀ। ਇੰਦੌਰ ਦੇ ਐਡਜੂਟੈਂਟ ਜੈਨਰਲ ਤੇ ਕੈਪਟਨ ਸ਼ਿਆਮ ਲਾਲ ਦਿਵੇ ਆਦਿ ਫ਼ੌਜੀ ਅਫਸਰ ਵੀ ਇਸ ਸਾਜ਼ਸ਼ ਵਿਚ ਸ਼ਾਮਲ ਸਨ। ਇਨਸਪੈਕਟਰ ਨੇ ਮਹਾਰਾਜੇ ਨੂੰ ਇਨ੍ਹਾਂ ਆਦਮੀਆਂ ਨੂੰ ਅੰਗਰੇਜ਼ੀ ਪੁਲਸ ਦੇ ਹਵਾਲੇ ਕਰਨ ਲਈ ਕਿਹਾ। ਪਹਿਲਾਂ ਤਾਂ ਮਹਾਰਾਜੇ ਨੇ ਬੜੀ ਹੀਲ ਹੁਜਤ ਕੀਤੀ, ਪਰ ਅਖੀਰ ਮਜਬੂਰ ਹੋ ਕੇ ਉਨ੍ਹਾਂ ਸਤਾਂ ਆਦਮੀਆਂ ਨੂੰ ਅੰਗਰੇਜ਼ੀ ਪੁਲਸ ਦੇ ਹਵਾਲੇ ਕਰਨਾ ਪਿਆ।

ਮਮਤਾਜ਼ ਦੇ ਦੋ ਚਾਚੇ ਇੰਦੌਰ ਵਿਚੋਂ ਇਸ ਸਿਲਸਿਲੇ ਵਿਚ ਗਰਿਫਤਾਰ ਕਰ ਲਏ ਗਏ। ਲਗਾਤਾਰ ਤਿੰਨ ਦਿਨ ਮਮਤਾਜ਼ ਦਾ ਬਿਆਨ ਅਦਾਲਤ ਵਿਚ ਹੁੰਦਾ ਰਿਹਾ। ਉਸ ਨੇ ਅਦਾਲਤ ਵਿਚ ਸ਼ੁਰੂ ਤੋਂ ਅਖੀਰ ਤਕ ਆਪਣੀ ਪ੍ਰੇਮ ਕਹਾਣੀ ਸੁਣਾਈ। ਆਪਣੇ ਰਾਜ ਕਰਮਚਾਰੀਆਂ ਨੂੰ ਬਚਾਣ ਖਾਤਰ ਮਹਾਰਾਜੇ ਨੇ ਪਾਣੀ ਵਾਂਗ ਰੁਪਿਆ ਵਹਾਇਆ, ਪਰ ੨੩ ਮਈ ਨੂੰ ਜਿਯੂਰੀ ਦੀ ਬਹੁਸੰਮਤੀ ਨਾਲ ਸ਼ਫੀ ਅਹਿਮਦ, ਕੇ. ਪਾਂਡੇ ਤੇ ਕੈਪਟਨ ਸ਼ਿਆਮ ਰਾਉ ਨੂੰ ਫਾਂਸੀ ਦੀ ਸਜ਼ਾ ਦਿਤੀ ਗਈ। ਮੁਜਰਮਾਂ ਵਲੋਂ ਅਪੀਲ ਕੀਤੀ ਗਈ, ਪਰ ਉਹ ਖਾਰਜ ਹੋ ਗਈ। ਨਵੰਬਰ ਵਿਚ ਚਹੁੰ ਕਾਤਲਾਂ ਨੂੰ ਫਾਂਸੀ ਪੁਰ ਲਟਕਾ ਦਿਤਾ ਗਿਆ।

ਇੰਦੌਰ ਦੇ ਮਹਾਰਾਜੇ ਦਾ ਇਸ ਕਤਲ ਵਿਚ ਖਾਸਾ ਸਬੰਧ ਹੋਣ ਕਰ ਕੇ ਉਸ ਵੇਲੇ ਦੇ ਲਾਰਡ ਰੀਡਿੰਗ ਨੇ ਸਰ ਤੁਕੋ ਜੀ ਰਾਓ ਹੁਲਕਰ ਨੂੰ ਹੁਕਮ ਦਿਤਾ ਕਿ ਜਾਂ ਤਾਂ ਉਹ ਇਸ ਮੁਆਮਲੇ ਦੀ ਪੜਤਾਲ ਲਈ ਕਮਿਸ਼ਨ ਮੁਕੱਰਰ ਕਰਣ ਦੀ ਆਗਿਆ ਦੇਵੇ ਤੇ ਜਾਂ ਤਖਤ ਛਡ ਦੇਵੇ। ਵਾਇਸਰਾਏ ਦੀ ਇਸ ਚਿਠੀ ਦਾ ਕਿੰਨੇ ਚਿਰ ਤਕ ਕੋਈ ਜਵਾਬ ਨਾ ਦਿਤਾ ਗਿਆ। ਕਿਹਾ ਜਾਂਦਾ ਹੈ ਕਿ ਜਦ

-੨੯-