ਉਹ ਅਕਸਰ ਆਪਣੇ ਦੋਸਤਾਂ ਨੂੰ ਆਖਿਆ ਕਰਦਾ ਸੀ ਕਿ "ਜਦ ਉਹ ਉਸ ਦੀਆਂ ਚਿਠੀਆਂ ਨੂੰ ਸਮਝ ਹੀ ਨਹੀਂ ਸਕਦੀ ਤਾਂ ਲਿਖਣ ਦਾ ਕੀ ਫਾਇਦਾ ....?"
ਸ਼ੁਰੂ ਸ਼ੁਰੂ ਵਿਚ ਜਿਹੜੀਆਂ ਚਿਠੀਆਂ ਡਿਕਸਨ ਨੇ ਕੈਥਰਾਈਨ ਨੂੰ ਲਿਖੀਆਂ, ਉਹ ਵਾਸਤਵ ਵਿਚ ਪਿਆਰ-ਰੰਗ ਵਿਚ ਰੰਗੀਆਂ ਹੋਈਆਂ ਹੁੰਦੀਆਂ ਸਨ, ਪਰ ਪਿਛੋਂ ਦੀਆਂ ਚਿਠੀਆਂ ਸਬੰਧੀ ਕੈਥਰਾਈਨ ਨੂੰ ਸਦਾ ਸ਼ਿਕਾਇਤ ਰਹੀ, ਕਿ ਉਹ ਬਿਲਕੁਲ ਸੰਖੇਪ ਤੇ ਵਿਹਾਰੀ ਖ਼ਤ ਹੁੰਦੇ ਸਨ।
ਅਖ਼ੀਰਲੇ ਦਿਨਾਂ ਦੀਆਂ ਚਿਠੀਆਂ ਚੋਂ ਇਕ ਵਿਚ ਡਿਕਸਨ ਲਿਖਦਾ ਹੈ
"ਮੇਰੀ ਚਿਠੀ ਲਿਖਣ-ਢੰਗ ਤੋਂ ਨਰਾਜ਼ ਨਾ ਹੋਣਾ। ਅਸਲ ਗੱਲ ਇਹ ਹੈ ਕਿ ਇਨ੍ਹੀਂ ਦਿਨੀਂ ਮੈਨੂੰ ਬਿਲਕੁਲ ਫੁਰਸਤ ਨਹੀਂ ਮਿਲਦੀ। ਲਿਖਾਰੀ ਦਾ ਕੰਮ ਹੀ ਅਜਿਹਾ ਹੈ ਕਿ ਉਸ ਨੂੰ ਲਿਖਣ ਦੇ ਧੰਦੇ ਤੋਂ ਛੁਟੀ ਨਹੀਂ ਮਿਲ ਸਕਦੀ, ਤਾਂ ਜੋ ਉਹ ਕਿਸੇ ਨੂੰ ਚਿਠੀ ਪਤ੍ਰ ਲਿਖ ਸਕੇ।"ਉਸ ਦੀਆਂ ਬਹੁਤੀਆਂ ਚਿਠੀਆਂ ਸਫਰ ਸਮੇਂ ਲਿਖੀਆਂ ਗਈਆਂ ਸਨ। ਉਹ ਸਫਰ ਦਾ ਬੜਾ ਸ਼ੌਕੀਨ ਸੀ, ਜਿਸਦਾ ਉਸਨੇ ਕਈ ਚਿਠੀਆਂ ਵਿਚ ਜ਼ਿਕਰ ਵੀ ਕੀਤਾ ਹੈ। ਇਕ ਚਿਠੀ ਵਿਚ ਉਹ ਆਪਣੇ ਇਕ ਮਿਤ੍ਰ ਦੇ ਪਿਆਰ ਤੇ ਮੌਜੂ ਉਡਾਂਦਾ ਲਿਖਦਾ ਹੈ
"ਬ੍ਰਿਸਲੇਰਟਨ ਮੇਰਾ ਇਕ ਅਤ ਨੇੜੇ ਦਾ ਦੋਸਤ ਹੈ। ਉਸ ਦੀ ਉਮਰ ੨੨ ਸਾਲ ਤੇ ਆਮਦਨੀ ਕੇਵਲ ਦੋ ਪੌਂਡ ਹਫਤਾ ਹੈ। ਉਸ ਨੇ ਇਕ ਯਤੀਮ ਕੁੜੀ ਨਾਲ ਵਿਆਹ ਕੀਤਾ ਹੋਇਆ ਹੈ। ਉਹ ਇੰਨੀ ਗੰਦੀ ਰਹਿੰਦੀ ਹੈ ਕਿ ਵੇਖਣ ਤੇ ਜੀਅ ਨਹੀਂ ਕਰਦਾ, ਪਰ ਉਹ ਉਸ ਤੇ ਜਾਨ ਦੇਂਦਾ ਹੈ। ਵਿਚਾਰਾ ਆਪਣੀ ਵਹੁਟੀ ਨੂੰ ਖੁਸ਼ ਰਖਣ ਲਈ ਲਾਂਗ ਫੈਲੋ ਦੀਆਂ ਕਵਿਤਾਵਾਂ ਦਾ ਫਰਾਂਸੀਸੀ ਤਰਜਮਾ ਕਰਦਾ ਰਹਿੰਦਾ ਹੈ, ਹਾਲਾਂ ਕਿ ਉਸ ਨੂੰ ਪਕਾ ਪਤਾ ਹੈ
-੩੪-