ਇਹ ਸਫ਼ਾ ਪ੍ਰਮਾਣਿਤ ਹੈ
ਕਿ ਉਸਦੀ ਵਹੁਟੀ ਫਰਾਂਸੀਸੀ ਦਾ ਊੜਾ ਐੜਾ ਵੀ ਨਹੀਂ ਜਾਣਦੀ। ਪਰ ਇਹ ਨਵਾਂ ਜਾਨਵਰ ਇਸੇ ਵਿਚ ਹੀ ਸਵੱਰਗੀ ਅਨੰਦ ਸਮਝਦਾ ਹੈ.........!"
ਇਨ੍ਹਾਂ ਚਿਠੀਆਂ ਤੋਂ ਸਾਫ ਜ਼ਾਹਿਰ ਹੈ ਕਿ ਡਿਕਸਨ ਦਾ ਪਿਆਰ ਪਹਿਲਾਂ ਵਾਲਾ ਨਹੀਂ ਸੀ ਰਿਹਾ-ਇਥੋਂ ਤਕ ਕਿ ਉਹ ਉਨ੍ਹਾਂ ਪ੍ਰੇਮੀਆਂ ਨੂੰ ਵੀ ਨਫ਼ਰਤ ਕਰਨ ਲਗ ਪਿਆ, ਜਿਹੜੇ ਆਪਣੀਆਂ ਪ੍ਰੇਮਕਾਵਾਂ ਨੂੰ ਦਿਲ ਵਿਚ ਥਾਂ ਦੇਦੇ ਹਨ।
ਪ੍ਰੇਮ ਦੇ ਰੰਗ ਨਿਆਰੇ ਹਨ। ਇਕ ਦਿਨ ਪ੍ਰੇਮੀ ਪ੍ਰੇਮਕਾ ਦੇ ਦਰਸ਼ਨਾਂ ਲਈ ਤਰਲੇ ਕੱਢਦਾ ਹੈ, ਤੇ ਦੂਜੇ ਦਿਨ ਉਹ ਪ੍ਰੇਮਕਾ ਨੂੰ ਗਲੋਂ ਲਾਹੁਣ ਲਈ ਰਾਹ ਢੂੰਡਦਾ ਹੈ।
-੩੫-