ਰਿਹਾ ਸੀ, ਬਿਲਕੁਲ ਨਾ-ਤਜਰਬੇਕਾਰ, ਤੇ ਦੇਸੋਂ ਹਜ਼ਾਰਾਂ ਮੀਲ ਦੀ ਦੂਰੀ ਤੇ, ਉਹ ਫੌਰਨ ਘਬਰਾ ਗਿਆ, ਤੇ ਉਸ ਆਪਣੇ ਏ.ਡੀ.ਸੀ. ਨੂੰ ਆਪਣੀ ਜਾਨ ਬਚਾਣ ਲਈ ਬਿਨੈ ਕੀਤੀ।
ਕੈਪਟਨ ਆਰਥਰ ਨੇ ਰਾਜਕੁਮਾਰ ਨੂੰ ਦਸਿਆ, ਕਿ ਜੇ ਉਹ ਤਿੰਨ ਲੱਖ ਪੌਂਡ ਦੇ ਦੇਵੇ, ਤਾਂ ਰਾਬਿਨਸਨ ਖਾਮੋਸ਼ ਹੋ ਜਾਵੇਗਾ। ਵਰਨਾ ਉਹ ਕਚਹਿਰੀ ਦੇ ਦਰਵਾਜ਼ੇ ਖੜਕਾ ਕੇ ਉਸ ਨੂੰ ਬਦਨਾਮ ਕਰੇਗਾ। ਸੋ ਹੋਰ ਕੋਈ ਚਾਰਾ ਚਲਦਾ ਨਾ ਵੇਖ ਕੇ ਰਾਜਕੁਮਾਰ ਨੇ ਰਾਬਿਨਸਨ ਦੇ ਨਾਂ ਤੇ ਇਕ ਲਖ ਪੰਜਾਹ ਹਜ਼ਾਰ ਦੇ ਦੋ ਚੈਕਾਂ ਪੁਰ ਦਸਖਤ ਕਰ ਕੇ ਆਪਣੇ ਏ.ਡੀ.ਸੀ ਦੇ ਹਵਾਲੇ ਕਰ ਦਿਤੇ।
ਪਰ ਇਹ ਸਾਰੀ ਦੀ ਸਾਰੀ ਰਕਮ ਮਿ.ਰਾਬਿਨਸਨ ਨੂੰ ਨਾ ਮਿਲੀ, ਜਿਸਦਾ ਕਿ ਇਸ ਵਾਕਿਆ ਤੋਂ ਤਿੰਨ ਸਾਲ ਪਿਛੋਂ ਇਕ ਮੁਕਦਮੇ ਵਿਚ ਭੇਦ ਖੁਲ੍ਹਾ, ਜਿਹੜਾ ਮਿਡਲੈਂਡ ਨਾਂ ਦੇ ਇਕ ਬੈਂਕ ਵਿਰੁਧ ਰਾਬਿਨਸਨ ਵਲੋਂ ਕੀਤਾ ਗਿਆ ਸੀ।
ਅਸਲ ਵਾਕਿਆਂ ਤੋਂ ਹਫਤਾ ਕੁ ਪਿਛੋਂ ਨਿਊਟਨ ਦੇ ਵਕੀਲ ਵਿਲੀਅਮ ਕੂਪਰ ਹਾਬਸ ਨੇ ਰਾਬਿਨਸਨ ਨੂੰ ਦਸਿਆ, ਕਿ ਰਾਜ ਕੁਮਾਰ ਉਸ ਨੂੰ ਵੀਹ ਹਜ਼ਾਰ ਪੌਂਡ ਦੇਣ ਨੂੰ ਤਿਆਰ ਹੈ, ਜੇ ਉਹ ਆਪਣੀ ਪਤਨੀ ਨੂੰ ਤਿਲਾਕ ਨਾ ਦੇਵੇ। ਇੰਨੀ ਭਾਰੀ ਰਕਮ ਵੇਖ ਕੇ ਰਾਬਿਨਸਨ ਦੇ ਮੂੰਹ ਵਿਚ ਪਾਣੀ ਭਰ ਆਇਆ, ਤੇ ਉਹ ਆਪਣੀ ਹੋਈ ਬੇਇਜ਼ਤੀ ਨੂੰ ੨੫,000 ਪੌਂਡ ਪ੍ਰਾਪਤ ਕਰ ਕੇ ਭੁਲ ਜਾਣ ਲਈ ਤਿਆਰ ਹੋ ਗਿਆ। ਵਿਲੀਅਮ ਹਾਬਸ ਨੇ ਇਹ ਸੌਦਾ ਕਰਾਉਣ ਦੀ ੪000 ਪੌਂਡ ਫੀਸ ਕਟ ਕੇ ਬਾਕੀ ੨੧000 ਪੌਂਡ ਰਾਬਿਨਸਨ ਨੂੰ ਦੇ ਕੇ ਉਸ ਦਾ ਮੂੰਹ ਬੰਦ ਕਰ ਦਿਤਾ।
ਹਾਬਸ ਹੁਣ ਤੀਕ ਰਾਜ ਕੁਮਾਰ ਦੇ ਦੋਹਾਂ ਚੈਕਾਂ ਚੋਂ ਇਕ ਲਖ ਪੰਜਾਹ ਹਜ਼ਾਰ ਦਾ ਇਕ ਚੈਕ ਕੈਸ਼ ਕਰਾ ਚੁਕਾ ਸੀ,
-੩੮-