ਪੰਨਾ:ਪ੍ਰੀਤ ਕਹਾਣੀਆਂ.pdf/39

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਤੇ ਦੂਜਾ ਹਾਲੀਂ ਬੈਂਕ ਵਲੋਂ ਕੈਸ਼ ਨਹੀਂ ਸੀ ਹੋਇਆ। ਇਸ ਰਕਮ ਚੋਂ ਉਸ ਨੇ ਰਾਬਿਨਸਨ ਨੂੰ ੨੧੦੦੦, ਤੇ ਨਿਊਟਨ ਅਰ ਕੈਪਟਨ ਆਰਥਰ ਨੂੰ ਚਾਲੀ ਚਾਲੀ ਹਜ਼ਾਰ ਦੇ ਕੇ ਬਾਕੀ ਰਕਮ ਆਪ ਹੜੱਪ ਕਰ ਲਈ।

ਰਾਜ ਕੁਮਾਰ ਇਸ ਵਾਕਿਆ ਪਿਛੋਂ ਫੌਰਨ ਹੀ ਹਿੰਦੁਸਤਾਨ ਵਾਪਸ ਆਗਿਆ, ਨਿਊਟਨ ਪ੍ਰਛਾਵੇਂ ਵਾਂਗ ਉਸ ਨਾਲ ਚਮੜਿਆ ਹੋਇਆ ਸੀ, ਤਾਂਜੋ ਦੂਜਾ ਚੈਕ ਕੈਸ਼ ਕਰਵਾ ਲਿਆ ਜਾਵੇ, ਪਰ ਰਾਜਕੁਮਾਰ ਦੀ ਪਤਨੀ ਦੀ ਅਚਾਨਿਕ ਮੌਤ ਹੋ ਜਾਣ ਕਾਰਣ ਨਿਊਟਨ ਰਾਜਕੁਮਾਰ ਪਾਸੋਂ ਬਾਕੀ ਰਕਮ ਪ੍ਰਾਪਤ ਕਰਨੋਂ ਅਸਮਰਥ ਹੀ ਰਿਹਾ।

ਉਹ ਮੁਆਮਲਾ ਇਥੇ ਹੀ ਖਤਮ ਹੋ ਜਾਣਾ ਸੀ, ਜੇ ਤਿੰਨ ਸਾਲ ਪਿਛੋਂ ਅਚਾਨਿਕ ਹਾਲਾਤ ਨਵਾਂ ਰੁਖ ਨਾ ਪਲਟ ਲੈਂਦੇ; ਤੇ ਉਹ ਇਸਤਰ੍ਹਾਂ ਕਿ ਨਿਊਟਨ ਪਾਸ ਜੋ ਲੋਟੀ ਦਾ ਪੈਸਾ ਸੀ, ਸਾਰਾ ਉਸ ਦੇ ਕਾਰੋਬਾਰ ਵਿਚ ਬਰਬਾਦ ਹੋ ਗਿਆ ਸੀ ਉਧਰ ਆਰਥਰ ਨੂੰ ਹਾਬਸ ਨੇ ਹੋਰ ਰਕਮ ਦੇਣ ਦਾ ਲਾਰਾ ਲਾਇਆ ਸੀ, ਪਰ ਉਸ ਨੇ ਹੋਰ ਕੁਝ ਦੇਣੋਂ ਇਕ ਦਮ ਨਾ ਕਰ ਦਿਤੀ ਸੀ। ਸੋ ਦੋਵੇਂ ਬਦਮਾਸ਼ ਹਾਬਸ ਦੇ ਵਿਰੁਧ ਹੋ ਗਏ, ਤੇ ਅਖੀਰ ਆਰਥਰ ਤੰਗ ਆਕੇ ਰਾਬਿਨਸਨ ਨੂੰ ਜਾ ਮਿਲਿਆ। ਰਾਬਿਨਸਨ ਨੂੰ ਉਸਨੇ ਦਸਿਆ, ਕਿ ਉਸ ਦੀ ਪਤਨੀ ਦੀ ਇਜ਼ਤ ਕੇਵਲ ੨੫000 ਪੌਂਡ ਤੋਂ ਨਹੀਂ ਸੀ ਵਿਕੀ, ਸਗੋਂ ਉਸਦਾ ਮੁਲ ਇਕ ਲਖ ਪੰਜਾਹ ਹਜ਼ਾਰ ਪੌਂਡ ਪਿਆ ਸੀ, ਤੇ ਇਹ ਸਾਰੀ ਰਕਮ ਇਕਲਾ ਹਾਬਸ ਛਕ ਗਿਆ ਸੀ। ਇਸਤਰ੍ਹਾਂ ਰਾਬਿਨਸਨ ਨੇ ਆਪਣੇ ਵਕੀਲ ਰਾਹੀਂ ਹਾਬਸ ਪੁਰ ਬਾਕੀ ੧੨੯00 ਪੌਂਡ ਦਾ ਦਾਅਵਾ ਕਰ ਦਿਤਾ। ਪੜਤਾਲ ਸਮੇਂ ਪਤਾ ਲਗਾ ਕਿ ਹਾਬਸ ਨੇ ਮਿਡਲੈਂਡ ਬੈਂਕ ਦੀ ਕਿੰਗਜ਼ਵੇ ਬਰਾਂਚ ਵਿਚ ਉਸ ਚੈਕ ਦੇ ਰੁਪਏ ਨਾਲ ਰਾਬਿਨਸਨ ਦੇ ਨਾਂ ਥਲੇ ਹਿਸਾਬ

-੩੯-