ਪੰਨਾ:ਪ੍ਰੀਤ ਕਹਾਣੀਆਂ.pdf/40

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਖੋਹਲਿਆ ਸੀ, ਤੇ ਉਥੋਂ ਉਸ ਨੇ ਸਾਰੀ ਰਕਮ ਕਢਾ ਕੇ ਪੈਰਸ ਦੇ ਇਕ ਬੈਂਕ ਵਿਚ ਜਮ੍ਹਾਂ ਕਰਾ ਦਿਤੀ ਸੀ। ਰਾਬਿਨਸਨ ਦੇ ਵਕੀਲ ਨੇ ਇਕ ਦਾਅਵਾ ਹਾਬਸ ਵਿਰੁਧ ੧੨੯੦੦੦ ਪੌਂਡ ਦਾ ਤੇ ਇਕ ਬੈਂਕ ਵਿਰੁਧ ੧੫੦੦੦੦ ਪੌਂਡ ਦਾ ਕਰ ਦਿਤਾ, ਕਿਉਂ ਕਿ ਉਸ ਦੇ ਨਾਂ ਦੇ ੧੫੦੦੦੦ ਪੌਂਡ ਦਾ ਚੈਕ ਕੋਈ ਗਲਤ ਆਦਮੀ ਕੈਸ਼ ਕਰਾ ਕੇ ਲੈ ਗਿਆ ਸੀ।

ਬੈਂਕ ਨੂੰ ਹਥਾਂ ਪੈਰਾਂ ਦੀ ਪੈ ਗਈ, ਸਚ ਮੁਚ ਉਸ ਤੋਂ ਗਲਤੀ ਨਾਲ ਗਲਤ ਆਦਮੀ ਨੂੰ ਇਡੀ ਵਡੀ ਰਕਮ ਅਦਾ ਕਰ ਦਿਤੀ ਗਈ ਸੀ, ਸੋ ਬੈਂਕ ਨੇ ਬੜੇ ਜ਼ੋਰ ਸ਼ੋਰ ਨਾਲ ਇਹ ਮੁਕਦਮਾ ਲੜਨ ਦਾ ਫੈਸਲਾ ਕੀਤਾ, ਤੇ ਆਪਣਾ ਕੇਸ ਸਰ ਜਾਨ ਸਾਈਮਨ ਨਾਂ ਦੇ ਇਕ ਤਕੜੇ ਵਕੀਲ ਦੇ ਹਵਾਲੇ ਕਰ ਦਿਤਾ।

ਪੋਲੀਸ ਨੇ ਕੇਸ ਦੀ ਪੜਤਾਲ ਕੀਤੀ, ਨਿਊਟਨ ਪਕਾ ਚਾਰ ਸੌ ਵੀਹ ਤੇ ਭਾਰੀ ਚਾਲ ਬਾਜ਼ ਸੀ, ਉਹ ਫੜਿਆ ਗਿਆ। ਉਸ ਨੇ ਮੁਆਮਲੇ ਤੇ ਹੋਰ ਰੋਸ਼ਨੀ ਪਾਈ, ਕਿ ਆਰਥਰ ਨੇ ਮਿਸਿਜ਼ ਰਾਬਿਨਸਨ ਨੂੰ ਨਾਲ ਮਿਲਾ ਕੇ ਰਾਜ ਕੁਮਾਰ ਨੂੰ ਉਸ ਨਾਲ ਹੋਟਲ ਵਿਚ ਫੜ ਕੇ ਉਸ ਨੂੰ ਲੁਟਣ ਦਾ ਭਾਰੀ ਖੜਯੰਤਰ ਰਚਿਆ ਸੀ। ਨਿਊਟਨ ਨੇ ਇਹ ਵੀ ਮਨਿਆ, ਕਿ ਆਰਥਰ ਅਰ ਸ੍ਰੀ ਮਤੀ ਰਾਬਿਨਸਨ ਦੇ ਆਪੋ ਵਿਚ ਅਯੋਗ ਸਬੰਧ ਸਨ।

ਇਹ ਕੇਸ ਅਦਾਲਤ ਵਿਚ ਚਲਦਾ ਰਿਹਾ। ਸ੍ਰੀ ਮਤੀ ਰਾਬਿਨਸਨ ਨੇ ਅਦਾਲਤ ਸਾਹਮਣੇ ਮਨਿਆ, ਕਿ ਰਾਜਕੁਮਾਰ ਨਾਲ ਵਾਕਈ ਉਸ ਦੇ ਅਯੋਗ ਸਬੰਧ ਸਨ।

ਹਾਬਸ ਤੇ ਆਰਥਰ ਦੇ ਵੀ ਵਾਰੰਟ ਜਾਰੀ ਹੋ ਗਏ। ਹਾਬਸ ਇਕ ਡਚ ਜਹਾਜ਼ ਪੁਰ ਬੈਠ ਕੇ ਨਠਣ ਦੀ ਤਿਆਰੀ ਵਿਚ ਸੀ, ਕਿ ਪੁਲਸ ਦੇ ਹਥਾਂ ਵਿਚ ਆ ਗਿਆ। ਆਰਥਰ ਵੀ ਫਰਾਂਸ ਦੀ ਪੁਲਸ ਨੇ ਫੜ ਲਿਆ, ਤੇ ਉਥੋਂ ਉਸ ਨੂੰ ਅੰਗਰੇਜ਼ੀ ਪੁਲਸ ਦੇ

-੪੦-