ਪੰਨਾ:ਪ੍ਰੀਤ ਕਹਾਣੀਆਂ.pdf/42

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
 

ਪ੍ਰਦੇਸ


ਹਿਟਲਰਜਰਮਨੀ ਦੇ ਡਿਕਟੇਟਰ ਹਿਟਲਰ ਨੇ ਜਿੰਨੀ ਜਲਦੀ ਉਨਤੀ ਕੀਤੀ ਹੈ, ਕਿਸਮਤ ਸ਼ਾਇਦ ਹੀ ਕਿਸੇ ਹੋਰ ਉੱਚ ਵਿਅਕਤੀ ਤੇ ਇੰੰਨੀ ਰੀਝੀ ਹੋਵੇ। ਪਰ ਇਸ ਕਾਮਯਾਬੀ ਦਾ ਸਿਹਰਾ ਨਿਰਾ ਉਸ ਦੀ ਆਪਣੀ ਜ਼ਾਤ ਤੇ ਹੀ ਨਹੀਂ ਰਿਹਾ, ਸਗੋਂ ਇਹ ਮਾਣ ਉਸ ਦੀਆਂ ਮਿਤ੍ਰ-ਸਜਣੀਆਂ ਦੇ ਹਿਸੇ ਆਇਆ ਹੈ। ਜਿਹੜੇ ਲੋਕ ਜਰਮਨੀ ਰਹਿ ਆਏ ਹਨ, ਉਹ ਦਸਦੇ ਹਨ ਕਿ ਭਾਵੇਂ ਉਥੇ ਹਿਟਲਰ ਦੇ ਜੀਵਨ ਸਬੰਧੀ ਬਹਿਸ ਕਰਨੀ ਕਾਨੂੰਨਨ ਜੁਰਮ ਸੀ--ਪਰ ਹਿਟਲਰ ਤੇ ਉਸ ਦੀਆਂ ਪ੍ਰੇਮਕਾਵਾਂ ਬਾਰੇ ਕਈ ਕਥਾਵਾਂ ਉਥੇ ਮਸ਼ਹੂਰ ਸਨ। ਕੁਝ ਸਾਲ ਪਹਿਲਾਂ ਇਕ ਫਰਾਂਸੀਸੀ ਅਖਬਾਰ ਨੇ ਨੋਟ ਲਿਖਿਆ ਸੀ, ਕਿ ਉਸ ਅਖਬਾਰ ਵਿਚ ਹਿਟਲਰ ਦੀ ਪ੍ਰੇਮ-ਲੀਲਾ ਦਾ ਇਕ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ,--ਪਰ ਲੋਕਾਂ ਵੇਖਿਆ ਕਿ ਦੂਜੇ ਦਿਨ ਹੀ ਪੈਰਸ ਦੀ

-੪੨-