ਸਮੱਗਰੀ 'ਤੇ ਜਾਓ

ਪੰਨਾ:ਪ੍ਰੀਤ ਕਹਾਣੀਆਂ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਿਆਲ ਕੀਤਾ ਜਾਂਦਾ ਹੈ, ਕਿ ਇਸੇ ਨੇ ਹਿਟਲਰ ਨੂੰ ਗੁਮਨਾਮੀ ਦੀ ਹਾਲਤ ਚੋਂ ਬਾਹਰ ਕਢਿਆ। ੧੯੨੩ ਵਿਚ ਹਿਟਲਰ ਰਾਜਸੀ ਸਰਗਰਮੀਆਂ ਕਰਕੇ ਜਿਹਲ ਵਿਚ ਸੁਟ ਦਿਤਾ ਗਿਆ। ਜਦੋਂ ਉਹ ਰਿਹਾ ਹੋਇਆ, ਤਾਂ ਵੈਗਨਰ ਉਸ ਦੇ ਝੰਡੇ ਹੇਠਾਂ ਆ ਗਈ। ਉਹ ਜਰਮਨੀ ਦੇ ਤਖ਼ਤ ਤੇ ਹਿਟਲਰ ਨੂੰ ਬੈਠਿਆ ਵੇਖਣਾ ਚਾਹੁੰਦੀ ਸੀ। ਉਦੋਂ ਨਾਜ਼ੀ ਦਲ ਦੀ ਨੀਂਹ ਰਖ ਦਿਤੀ ਗਈ ਸੀ, ਪਰ ਦਲ ਦੀ ਹਾਲਤ ਬੜੀ ਤਰਸ ਯੋਗ ਸੀ। ਇਸ ਸਮੇਂ ਵੈਗਨਰ ਨੇ ਹਿਟਲਰ ਦੀ ਜਾਣ ਪਛਾਣ ਰਾਜਕੁਮਾਰੀ ਇਡਲੇਡ ਨਾਲ ਕਰਾਈ, ਜਿਸਨੇ ਹਿਟਲਰ ਦੀ ਬੜੀ ਸਹਾਇਤਾ ਕੀਤੀ। ਇਸ ਕਰੋੜ-ਪਤੀ ਸ਼ਹਿਜ਼ਾਦੀ ਨੇ ਨਾਜ਼ੀ ਦਲ ਨੂੰ ਕ੍ਰੋੜਾਂ ਰੁਪਿਆਂ ਦੀ ਮਾਲੀ ਇਮਦਾਦ ਦਿਤੀ।

ਇਸ ਤੋਂ ਇਲਾਵਾ ਹੋਰ ਵੀ ਕਈ ਕੁੜੀਆਂ ਹਿਟਲਰ ਦੇ ਜੀਵਨ ਵਿਚ ਆਈਆਂ, ਜਿਨ੍ਹਾਂ ਦਾ ਜ਼ਿਕਰ ਅਸੀਂ ਅਗੇ ਚਲਕੇ ਕਰਾਂਗੇ। ਉਨ੍ਹਾਂ ਚੋਂ ਇਕ ਅਮੀਰ ਸੁੰਦਰੀ ਸਿਸਲੀ-ਕੈਸਰ ਵਿਲੀਅਮ ਦੀ ਧੀ ਸੀ, ਜਿਸਨੇ ਹਿਟਲਰ ਨੂੰ ਆਪਣੀ ਪਾਰਟੀ ਦੀ ਮਜ਼ਬੂਤੀ ਲਈ ਕੋਰਾ-ਚੈਕ ਦੇ ਦਿਤਾ। ਇਸ ਦੀ ਹਿਟਲਰ ਨਾਲ ਜਾਣ ਪਛਾਨ ਵੀ ਵੈਗਨਰ ਨੇ ਹੀ ਕਰਾਈ ਸੀ। ਇਸੇ ਤਰ੍ਹਾਂ ਕਈ ਅਮੀਰ ਕੁੜੀਆਂ ਦੀ ਸਹਾਇਤਾ ਨਾਲ ਨਾਜ਼ੀ ਦਲ ਬੜੀਆਂ ਪਕੀਆਂ ਨੀਹਾਂ ਤੇ ਖੜੋ ਗਿਆ। ਕਈ ਹੋਟਲਾਂ ਦੇ ਵਖਰੇ ਕਮਰੇ ਤੇ ਵਡੀਆਂ ਪਬਲਿਕ ਇਮਾਰਤਾਂ ਨਾਜ਼ੀਆਂ ਲਈ ਰੀਜ਼ਰਵ ਹੋਣ ਲਗ ਪਈਆਂ। ਮੇਰੀ ਏਡਲੇਡ ਦੀ ਵਡੀ ਕੋਠੀ ਨਾਜ਼ੀਆਂ ਦਾ ਹੈਡਕਵਾਰ ਬਣ ਗਈ। ਕਈ ਅਮੀਰ ਕੁੜੀਆਂ ਨੇ ਹਿਟਲਰ ਦੇ ਝੰਡੇ ਹੇਠ ਆਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਹਨਾਂ ਦੇ ਖਿਆਲਾਂ ਦਾ ਪ੍ਰਭਾਵ ਬੜਾ ਛੇਤੀ ਉੱਚ ਖਾਨਦਾਨਾਂ ਵਿਚ ਪੈਣਾ ਸ਼ੁਰੂ ਹੋ ਗਿਆ।

ਇਸ ਵਿਚ ਕੋਈ ਸ਼ਕ ਨਹੀਂ, ਕਿ ਇਨ੍ਹਾਂ ਅਮੀਰ ਕੁੜੀਆਂ ਮਦਦ ਹੀ ਹਿਟਲਰ ਦੀ ਕਾਮਯਾਬੀ ਦਾ ਵਡਾ ਰਾਜ਼ ਸੀ, ਪਰ ਇਨ੍ਹਾਂ ਵਿਚੋਂ ਕੋਈ ਵੀ ਉਸ ਦਾ ਦਿਲ ਨਾ ਜਿਤ ਸਕੀ। ਇਸ ਦਾ ਕਾਰਣ

-੪੪-