ਪੰਨਾ:ਪ੍ਰੀਤ ਕਹਾਣੀਆਂ.pdf/46

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਮੇਲ ਨੇ ਲੇਨੀ ਦੇ ਦਿਲ ਵਿਚ ਇਕ ਤੂਫਾਨ ਬਰਪਾ ਕਰ ਦਿਤਾ। ਉਸ ਦੀਆਂ ਅੱਖਾਂ ਸਾਹਮਣੇ ਹਰ ਵੇਲੇ ਨੌਜਵਾਨ ਹਿਟਲਰ ਦੀ ਤਸਵੀਰ ਫਿਰਨ ਲਗ ਪਈ। ਉਸ ਨੇ ਕਮਿਊਨਿਜ਼ਮ ਨੂੰ ਛੱਡ ਕੇ ਹਿਟਲਰ ਦਾ ਨੈਸ਼ਨਲ ਸੋਸ਼ਲਿਜ਼ਮ ਗ੍ਰਹਿਣ ਕਰ ਲਿਆ।

ਇਹ ਫਿਲਮ ਕੰਪਨੀ ਉਨ੍ਹੀਂ ਦਿਨੀਂ ਐਸ.ਓ.ਐਸ. ਆਈਸ ਬਰਗ ਨਾਂ ਦੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ। ਜਦ ਸ਼ੂਟਿੰਗ ਲਈ ਲੇਨੀ ਨੂੰ ਕਿਹਾ ਗਿਆ, ਤਾਂ ਉਸ ਨੇ ਦਸ ਦਿਨਾਂ ਲਈ ਇਕ ਜ਼ਰੂਰੀ ਕੰਮ ਲਈ ਛੁਟੀ ਦੀ ਅਰਜ਼ੀ ਦੇ ਦਿਤੀ, ਪਰ ਲੋਕਾਂ ਨੂੰ ਪਿਛੋਂ ਪਤਾ ਲਗਾ, ਕਿ ਇਹ ਛੁਟੀ ਹਿਟਲਰ ਨੂੰ ਮਿਲਣ ਲਈ ਸੀ। ਦੂਜੀ ਵਾਰ ਦੀ ਮੁਲਾਕਾਤ ਨੇ ਦੋਹਾਂ ਨੂੰ ਇਕ ਦੂਜੇ ਦੇ ਹੋਰ ਨੇੜੇ ਲੈ ਆਂਦਾ। ਉਹ ਨਾਜ਼ੀ ਪਾਰਟੀ ਵਿਚ ਵੀ ਅਛੀ ਪੁਜ਼ੀਸ਼ਨ ਰਖਦੀ ਸੀ। ਉਸ ਦੇ ਇਕੋ ਇਸ਼ਾਰੇ ਤੇ ਪਾਰਟੀ ਦੇ ਮੈਂਬਰ ਭਰਤੀ ਕਰ ਲਏ ਜਾਂਦੇ, ਤੇ ਕਢ ਦਿਤੇ ਜਾਂਦੇ ਸਨ।

ਇਤਨਾ ਮੇਲ ਜੋਲ ਤੇ ਸਬੰਧ ਹੋਣ ਦੇ ਬਾਵਜੂਦ ਉਨ੍ਹਾਂ ਸ਼ਾਦੀ ਨਹੀਂ ਕੀਤੀ, ਤੇ ਇਸ ਦਾ ਸਬਬ ਸਾਫ ਹੈ ਕਿ ਹਿਟਲਰ ਦੀ ਸ਼ਾਦੀ ਉਸ ਦੇ ਪਰੋਗਰਾਮ ਵਿਚ ਰੁਕਾਵਟ ਸਾਬਤ ਹੋ ਸਕਦੀ ਸੀ।

ਕਈ ਸੁੰਦਰੀਆਂ ਦੀ ਅਖ ਹਿਟਲਰ ਤੇ ਰਹੀ, ਪਰ ਕੋਈ ਲੇਨੀ ਵਾਂਗ ਉਸ ਦੇ ਇਨੇਂ ਨੇੜੇ ਨਹੀਂ ਸੀ ਹੋ ਸਕੀ। ਹਿਟਲਰ ਨੂੰ ਲਗ ਪਗ ਪੰਜ ਹਜ਼ਾਰ ਦੇ ਕਰੀਬ ਰੋਜ਼ ਚਿਠੀਆਂ ਆਉਂਦੀਆਂ ਸਨ, ਤੇ ਇਨ੍ਹਾਂ ਵਿਚੋਂ ਬਹੁਤੀ ਗਿਣਤੀ ਜਰਮਨ ਸੁੰਦਰੀਆਂ ਵਲੋਂ ਘਲੀਆ ਗਈਆਂ ਚਿਠੀਆਂ ਦੀ ਹੁੰਦੀ ਸੀ, ਪਰ ਸ਼ਾਦੀ ਦੇ ਵਿਸ਼ੇ ਤੇ ਉਸਦੀ ਦਿਲਚਸਪੀ ਬਿਲਕੁਲ ਨਹੀਂ ਸੀ--ਜਾਂ ਤਾਂ ਹਕੂਮਤ ਦੀਆਂ ਜ਼ਿਮੇਵਾਰੀਆਂ ਕਾਰਣ ਤੇ ਜਾਂ ਜਵਾਨੀ ਦੇ ਅਰੰਭ ਵਿਚ ਹੋਈਆਂ ਨਾਕਾਮੀਆਂ ਕਰਕੇ।

{{{2}}}

-੪੬-