ਪੰਨਾ:ਪ੍ਰੀਤ ਕਹਾਣੀਆਂ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇਸ



ਚੰਦਰ ਗੁਪਤ ਤੇ ਹੈਲਨ


'ਇਸ਼ਕ' ਸਾਹਮਣੇ ਮੁਲਕ ਕੌਮ ਜ਼ਬਾਨ ਤੇ ਰੰਗ ਦੀ ਕਿੰਨੀਆਂ ਆਹਿਨੀ ਦੀਵਾਰਾਂ ਹੋਣ, ਇਕੋ ਝਟਕੇ ਨਾਲ ਟੁਟ ਜਾਂਦੀਆਂ ਹਨ। ਹੈਲਨ-ਕਵਿਤਾ, ਮਸੱਵਰੀ ਤੇ ਖਿਆਲੀ ਸੁਪਨਿਆਂ ਦੇ ਮੇਲ ਨਾਲ ਬਣਿਆ ਇਕ ਜੀਂਦਾ ਹੁਸੀਨ ਤਸਵਰ ਸੀ। ਉਹ ਫੁਲ ਵਾਂਗ ਹੌਲੀ ਖਿੜੀ ਤੇ ਦਿਲ ਖਿਚਵੀਂ ਸੀ। ਯੂਨਾਨ ਦੇ ਸ਼ਾਹੀ ਮਹੱਲਾਂ ਵਿਚ ਪਲੀ ਉਹ ਕਲੀ ਆਪਣੇ ਪਿਤਾ ਸਲੋਕਸ ਨਾਲ ਹਿੰਦੁਸਤਾਨ ਵਿਚ ੩੦੫ ਸਾਲ ਈ: ਤੋਂ ਪਹਿਲਾਂ ਦਾਖਲ ਹੋਈ। ਸਲੋਕਸ ਸਕੰਦਰ ਨਾਲ ਹੀ ਹਿੰਦ ਪੁਰ ਹਮਲਾਆਵਰ ਹੋਇਆ ਸੀ।

ਵਰਸ਼ਲ ਨਾਂ ਦਾ ਬਹਾਦਰ ਹਿੰਦੀ ਆਪਣੀਆਂ ਫੌਜਾਂ ਲੈ ਕੇ ਸਲੋਕਸ ਦੇ ਟਾਕਰੇ ਲਈ ਆ ਖੜੋਤਾ। ਇਹਨਾਂ ਹੀ ਦਿਨਾਂ ਦੀ ਗਲ ਹੈ ਕਿ ਯੂਨਾਨੀ ਸੁੰਦਰੀ ਮਰਦਾਵੇਂ ਲਿਬਾਸ ਵਿਚ ਸੈਰ ਨੂੰ ਗਈ, ਰਾਹ 'ਚਿ

-੪੭-