ਪੰਨਾ:ਪ੍ਰੀਤ ਕਹਾਣੀਆਂ.pdf/51

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣਾ ਨਾਂ ਰੋਸ਼ਨ ਕਰ ਦਿਓ "ਮਰ ਜਾਉ ਜਾਂ ਮਾਰ ਦਿਉ" ਤੋਂ ਸਿਵਾ ਕੋਈ ਨਿਸ਼ਾਨਾ ਸਾਹਮਣੇ ਨ ਰਖੋ। ਬਸ ਇਹਨਾਂ ਲਫਜ਼ਾ ਨਾਲ ਅਜ ਮੈਂ ਮੈਦਾਨੇ-ਜੰਗ ਵਿਚ ਕਦਮ ਰਖਦਾ ਹਾਂ। ਮੈਨੂੰ ਅਜ ਤੋਂ ਪਿਛੋਂ ਜਿਤਿਆ ਸਕੰਦਰ ਜਾਂ ਮੋਇਆ ਸਕੰਦਰ ਵੇਖੋਗੇ। ਮੈਂ ਹਾਰ ਕੇ ਮੈਦਾਨ ਚੋਂ ਵਾਪਸ ਨਹੀਂ ਮੁੜਾਂਗਾ।"

ਯੂਨਾਨੀ ਸਿਪਾਹੀਆਂ ਦਾ ਕਿੰਨੇ ਚਿਰ ਤੋਂ ਠੰਡਾ ਹੋ ਚੁਕਿਆ ਖੂਨ ਸਕੰਦਰ ਦੇ ਉਪ੍ਰੋਕਤ ਸ਼ਬਦਾਂ ਨਾਲ ਮੁੜ ਉਬਾਲੇ ਖਾਣ ਲਗ ਪਿਆ। ਉਹ "ਸਕੰਦਰ ਜ਼ਿੰਦਾਬਾਦ" ਤੇ "ਯੂਨਾਨ ਜ਼ਿੰਦਾਬਾਦ" ਦੇ ਨਾਹਰਿਆਂ ਨਾਲ ਦੁਸ਼ਮਣ ਪੁਰ ਟੁਟ ਕੇ ਪੈ ਗਏ। ਹਿੰਦੀ ਫੌਜ ਦੇ ਬਹੁਤ ਸਾਰੇ ਬਹਾਦਰ ਯੋਧੇ ਮਾਰੇ ਗਏ ਤੇ ਅਖੀਰ ਵਰਸ਼ਲ ਗਰਿਫਤਾਰ ਹੋ ਕੇ ਸਕੰਦਰ ਦੇ ਪੇਸ਼ ਕੀਤਾ ਗਿਆ। ਯੂਨਾਨੀਆ ਦੀ ਫਤਹਿ ਹੋਈ, ਤੇ ਵਰਸ਼ਲ ਦੀਆਂ ਫੋਜਾਂ ਮੈਦਾਨ ਛੋੜ ਨਠ ਤੁਰੀਆਂ। ਵਰਸ਼ਲ ਨੂੰ ਕਤਲ ਦਾ ਹੁਕਮ ਦਿਤਾ ਗਿਆ।

ਅਜ਼ ਵਰਸ਼ਲ ਦੇ ਜੀਵਨ ਦੀ ਆਖਰੀ ਰਾਤ ਸੀ। ਸਵੇਰੇ ਉਸਨੂੰ ਫਾਂਸੀ ਦੇ ਦਿਤੀ ਜਾਵੇਗੀ। ਉਹ ਆਖਰੀ ਵਾਰ ਇਕ ਨਜ਼ਰ ਆਪਣੀ ਪ੍ਰੇਮਕਾ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਪਰ ਉਸਨੂੰ ਇਸ ਇਛਾ ਦੇ ਸਿਰੇ ਚੜ੍ਹਨ ਦੀ ਕੋਈ ਆਸ ਨਹੀਂਂ ਸੀ।

ਅਧੀ ਰਾਤ ਦਾ ਸਮਾਂ ਸੀ, ਤੇ ਪਹਿਰੇਦਾਰ ਬੇਖਬਰ ਘੂਕ ਸੁਤੇ ਹੋਏ ਸਨ। ਹੈਲਨ ਹਥ ਵਿਚ ਦੀਵਾ ਲਈ ਕੈਦੀ ਦੀ ਕੋਠੜੀ ਵਿਚ ਬੜੀ ਖਾਮੋਸ਼ੀ ਨਾਲ ਦਾਖਲ ਹੋਈ। ਕੈਦੀ ਦੀਆਂ ਅਖੀਆਂ ਖੁਲੀਆਂ ਦੀਆਂ ਖੁਲੀਆਂ ਰਹਿ ਗਈਆਂ। ਉਹ ਅਖਾਂ ਨੂੰ ਮਲ ਮਲ ਕੇ ਝਮਕ ਝਮਕ ਵੇਖ ਰਿਹਾ ਸੀ, ਕਿ ਕਿਧਰੇ ਸੁਪਨਾ ਹੀ ਨਾ ਹੋਵੇ। ਹੈਲਨ ਇਕ ਪਾਗਲ ਵਾਂਗ ਵਰਸ਼ਲ ਨਾਲ ਚਿਮਟ ਗਈ। ਉਹ ਆਪਣਾ ਸਿਰ ਵਰਸ਼ਲ ਦੀ ਗੋਦ ਵਿਚ ਰਖ ਕੇ ਕਿੰਨਾਂ ਚਿਰ ਰੋਂਦੀ ਰਹੀ। ਪ੍ਰੇਮੀ ਨੇ ਪ੍ਰੇਮਕਾ ਦੀਆਂ ਅਖਾਂ ਪੂੰਝੀਆ ਤੇ ਉਸਨੂੰ ਹੌਂਸਲਾ ਦੇ ਕੇ ਕਹਿਣ ਲਗਾ{bar|1}"ਹੈਲਨ

-੫੧-