ਪੰਨਾ:ਪ੍ਰੀਤ ਕਹਾਣੀਆਂ.pdf/53

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਧਰ ਵਰਸ਼ਲ ਨੇ ਨੰਦ ਰਾਜਿਆਂ ਨਾਲ ਲੜਾਈ ਕਰਕੇ ਪੂਰਬ ਹਿੰਦ ਦੇ ਬਹੁਤ ਸਾਰੇ ਹਿਸੇ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਸੀ। ਉਹ ਚੰਦਰ ਗੁਪਤ ਦੇ ਨਾਂ ਤੇ ਤਖਤ ਤੇ ਬੈਠਾ, ਤੇ ਪਾਟਲੀ ਪੁਤਰ ਆਪਣੀ ਰਾਜਧਾਨੀ ਮਕਰਰ ਕੀਤੀ। ਦਰਿਆ ਸਿੰਧ ਤਕ ਦਾ ਇਲਾਕਾ ਸਲੋਕਸ ਦੇ ਕਬਜ਼ੇ ਵਿਚ ਸੀ, ਪਰ ਉਸ ਨੇ ਚੰਦਰ ਗੁਪਤ ਦੀ ਵਧਦੀ ਤਾਕਤ ਨੂੰ ਰੋਕਣ ਲਈ ਸਿੰਧ ਪਾਰ ਕਰਕੇ ਹੁਣ ਦੇ ਪੰਜਾਬ ਤੇ ਹਮਲਾ ਕਰ ਦਿਤਾ, ਪਰ ਚੰਦਰ ਗੁਪਤ ਨੇ ਉਸ ਨੂੰ ਇਕ ਭਾਰੀ ਸ਼ਿਕਸਤ ਦਿਤੀ। ਅਖੀਰ ਸਮਝੋਤਾ ਹੋ ਗਿਆ, ਤੇ ਸਲੋਕਸ ਨੇ ਹੁਣ ਦੇ ਬਲੋਚਿਸਤਾਨ ਤੇ ਅਫ਼ਗਾਨਿਸਤਾਨ ਦਾ ਇਲਾਕਾ ਚੰਦਰ ਗੁਪਤ ਦੀ ਭੇਟ ਕੀਤਾ। ਇਸ ਦੇ ਬਦਲੇ ਚੰਦਰ ਗੁਪਤ ਵਲੋਂ ੫੦ ਹਾਥੀ ਆਪਣੇ ਮਿਤਰ ਦੀ ਨਜ਼ਰ ਕੀਤੇ ਗਏ। ਇਕ ਯੂਨਾਨੀ ਸਫੀਰ ਮੈਗਸਥਨੀਜ਼ ਸਲੋਕਸ ਵਲੋਂ ਚੰਦਰ ਗੁਪਤ ਦੇ ਰਾਜ ਦਰਬਾਰ ਵਿਚ ਘਲਿਆ ਗਿਆ।

ਇਸੇ ਸਮਝੋਤੇ ਅਨੁਸਾਰ ਸਲੋਕਸ ਦੀ ਲੜਕੀ ਦੀ ਸ਼ਾਦੀ ਚੰਦਰ ਗੁਪਤ ਨਾਲ ਹੋਣੀ ਕਰਾਰ ਪਾਈ, ਜਿਸ ਲਈ ਚੰਦਰ ਗੁਪਤ ਕਿਸੇ ਹਾਲਤ ਵਿਚ ਵੀ ਤਿਆਰ ਨਹੀਂ ਸੀ, ਪਰ ਰਾਜਸੀ ਹਾਲਾਤ ਦੀ ਮਜਬੂਰੀ ਕਾਰਨ ਉਸ ਨੇ ਹਾਂ ਕਰ ਦਿਤੀ।

ਸੁਹਾਗ ਦੀ ਪਹਿਲੀ ਰਾਤ ਨੂੰ ਦੋਵੇਂ ਦਿਲ ਧੜਕ ਰਹੇ ਸਨ, ਤੇ ਉਨ੍ਹਾਂ ਦੇ ਦਿਲਾਂ ਤੇ ਹਨੇਰਾ ਛਾਇਆ ਹੋਇਆ ਸੀ। ਹੈਲਨ ਆਪਣਾ ਜਿਸਮ ਹਿੰਦ ਦੇ ਸ਼ਹਿਨਸ਼ਾਹ ਦੇ ਹਵਾਲੇ ਕਰਨ ਜਾ ਰਹੀ ਸੀ, ਪਰ ਉਸ ਦਾ ਦਿਲ ਕਿੰਨੇ ਚਿਰ ਤੋਂ ਵਰਸ਼ਲ ਦੀ ਭੇਟ ਹੋ ਗਿਆ ਸੀ। ਉਧਰ ਚੰਦਰ ਗੁਪਤ ਦੇ ਸੀਨੇ ਤੇ ਛੁਰੀਆਂ ਚਲ ਰਹੀਆਂ ਸਨ, ਕੀ ਉਹ ਰਾਜਸੀ ਮਹੱਤਤਾ ਕਾਰਣ ਆਪਣਾ ਟੁਟਿਆ ਦਿਲ ਕਿਸੇ ਗ਼ੈਰ-ਹੈਲਨ ਦੇ ਸਪੁਰਦ ਕਰ ਸਕੇਗਾ, ਕਿ ਅਚਾਨਕ ਦੋਹਾਂ ਦੀਆਂ ਨਜ਼ਰਾਂ ਮਿਲੀਆਂ। ਹੈਲਨ ਖੁਸ਼ੀ ਵਿਚ ਚਿੱਲਾ ਉਠੀ,"ਪਿਆਰੇ ਵਰਸ਼ਲ!"

-੫੩-