ਸਮੱਗਰੀ 'ਤੇ ਜਾਓ

ਪੰਨਾ:ਪ੍ਰੀਤ ਕਹਾਣੀਆਂ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਦੇਸ

ਕਮਾਲ ਪਾਸ਼ਾ ਦਾ ਨਾਕਾਮ-ਪ੍ਰੇਮ

ਵਡੀ ਜੰਗ ਪਿਛੋਂ ਯੂਨੀਨੀਆਂ ਤੇ ਤੁਰਕਾਂ ਦੀਆਂ ਆਪੋ ਵਿਚ ਬੜੀਆਂ ਖੂਨੀ ਲੜਾਈਆਂ ਹੋ ਰਹੀਆਂ ਸਨ। ਇਕ ਪਾਸੇ ਆਪਣੇ ਵਤਨ ਤੇ ਮਰ ਮਿਟਣ ਦੀ ਖਾਹਿਸ਼ ਸੀ, ਤੇ ਦੂਜੇ ਪਾਸੇ ਤੁਰਕਾਂ ਦੀ ਕਮਜ਼ੋਰੀ ਤੋਂ ਫ਼ਾਇਦਾ ਉਠਾਣ ਦਾ ਲਾਲਚ ਤੇ ਮੁਲਕਗੀਰੀ ਦੀ ਹਿਵਸ ਸੀ। ਤੁਰਕਾਂ ਨੇ ੧੯੨੨ ਵਿਚ ਪਹਿਲੀ ਵਾਰ ਕਮਾਲ ਪਾਸ਼ਾ ਦੀ ਕਮਾਨ ਹੇਠਾਂ ਯੂਨੀਨੀਆਂ ਦੇ ਦੰਦ ਖਟੇ ਕੀਤੇ। ਯੂਨਾਨੀ ਨਠ ਤੁਰੇ ਤੇ ਰਾਹ ਵਿਚ ਆਏ ਕਈ ਪਿੰਡਾਂ ਨੂੰ ਸਾੜਦੇ ਤੇ ਗਰੀਬ ਤੀਵੀਆਂਂ ਬੁਢਿਆਂ ਤੇ ਬਚਿਆਂ ਦੇ ਖੂਨ ਨਾਲ ਆਪਣੇ ਹਥ ਰੰਗਦੇ ਗਏ।

ਕਮਾਲ ਪਾਸ਼ਾ ਨੇ ਅਨਾਤੋਲੀਆ ਤੇ ਕਬਜ਼ਾ ਕਰ ਲਿਆ। ਫੌਜਾਂਂ ਜੇਤੂ ਝੰਡੇ ਲਈ ਸ਼ਹਿਰ ਵਿਚ ਦਾਖਲ ਹੋਈਆਂ। ਸਾਰਾ ਸ਼ਹਿਰ

-੫੫-