ਨਵੀਂ ਦੁਲਹਨ ਵਾਂਗ ਖੂਬ ਸਜਾਇਆ ਗਿਆ ਸੀ। ਬਜ਼ਾਰਾਂ ਵਿਚ ਚੌਹੀਂ ਪਾਸੀਂ ਲੋਕੀ ਕਮਾਲ ਤੇ ਉਸ ਦੇ ਬਹਾਦਰ ਸਿਪਾਹੀਆਂ ਦੇ ਦਰਸ਼ਨਾਂ ਲਈ ਖੜੋਤੇ ਖੁਸ਼ੀ ਦੇ ਅਥਰੂ ਕੇਰ ਰਹੇ ਸਨ।
ਫੌਜਾਂ ਨੇ ਜਲੂਸ ਪਿਛੋਂ ਆਪਣੇ ਕੈਂਪਾਂ ਵਿਚ ਆਰਾਮ ਕੀਤਾ ਤੇ ਇੰਨੇ ਦਿਨਾਂ ਦੇ ਫ਼ਾਕਿਆਂ ਪਿਛੋਂ ਰਜ ਕੇ ਰੋਟੀ ਖਾਧੀ, ਤੇ ਨਾਚ ਪਾਰਟੀਆਂ ਤੇ ਰੰਗਾ ਰੰਗ ਦੀਆਂ ਮਹਿਫ਼ਲਾਂ ਨੇ ਮੁੜ ਸ਼ਹਿਰ ਵਿਚ ਖੇੜਾ ਲਿਆ ਦਿਤਾ। ਮਾਨੋ ਸੁਕੇ ਤੇ ਉਜੜੇ ਬਾਗ਼ ਦੇ ਸਭ ਫੁਲਾਂਂ ਤੇ ਮੁੜ ਜੋਬਨ ਆ ਗਿਆ ਸੀ।
ਕਮਾਲ ਪਾਸ਼ਾ ਨੂੰ ਇਸ ਰਾਤ ਵੀ ਨੀਂਦ ਨਾ ਆਈ। ਉਸ ਸਾਹਮਣੇ ਕੁਸਤੁਨਤੁਨੀਆਂ ਦੀ ਦਰਦਨਾਕ ਤਸਵੀਰ ਖੜੋਤੀ ਸੀ ਉਹ ਕਿਸੇ ਨਾ ਕਿਸੇ ਤਰ੍ਹਾਂ ਇਸ ਸ਼ਹਿਰ ਨੂੰ ਦੁਸ਼ਮਣਾ ਹਥੋਂ ਬਚਾਣਾ ਚਾਹੁੰਦਾ ਸੀ। ਇਸੇ ਫਿਕਰ ਵਿਚ ਉਹ ਗ਼ਲਤਾਨ ਆਪਣੇ ਕਮਰੇ ਵਿਚ ਬੈਠਾ ਸੋਚਾਂ ਦੇ ਘੋੜੇ ਦੌੜਾ ਰਿਹਾ ਸੀ ਪਹਰੇਦਾਰ ਨੇ ਖ਼ਬਰ ਕੀਤੀ ਕਿ ਇਕ ਬੁਰਕਾ ਪੋਸ਼ ਤੀਵੀਂ ਉਸ ਨੂੰ ਮਿਲਣਾ ਚਾਹੁੰਦੀ ਹੈ। ਕਮਾਲ ਪਾਸ਼ਾ ਨੇ ਹਾਲੀਂਂ ਕੋਈ ਜਵਾਬ ਵੀ ਨਹੀਂ ਸੀ ਦਿਤਾ ਕਿ ਉਹ ਤੀਵੀਂ ਅੰਦਰ ਆ ਗਈ! ਉਹ ਬੜੀ ਹੁਸੀਨ ਤੇ ਜੋਬਨ ਮਤੀ ਕੋਈ ਸਵੱਰਗੀ ਅਪੱਛਰਾਂ ਜਾਪਦੀ ਸੀ। ਯੂਰਪੀਨ ਲਿਬਾਸ, ਕਾਲੀਆਂ ਚਮਕੀਲੀਆਂ ਅੱਖਾਂ, ਨਾਗ ਵਾਂਗ ਕੁੰਡਲਦਾਰ ਜ਼ੁਲਫਾਂ,ਕਣਕ ਭਿੰਨਾਂ ਰੰਗ, ਚੜ੍ਹਦੀ ਜਵਾਨੀ, ਕਮਾਲ ਪਾਸ਼ਾ ਦੀਆਂ ਕਾਲੀਆਂ ਅੱਖਾਂ ਵਿਚ ਅੱਖਾਂ ਪਾਈ ਸਾਹਮਣੀ ਕੁਰਸੀ ਤੇ ਬੈਠ ਗਈ। ਉਸਦਾ ਨਾਂ ਲਤੀਫਾਂ ਖਾਨਮ ਸੀ। ਕਮਾਲ ਪਾਸ਼ਾ ਹੈਰਾਨ ਸੀ ਕਿ ਸੁਪਨਾ ਦੇਖ ਰਿਹਾ ਸੀ, ਜਾਂ ਸਚ ਮੁਚ ਉਸ ਸਾਹਮਣੇ ਕੋਈ ਸੁੰਦਰਤਾ ਦੀ ਮਲਕਾ ਬੈਠੀ ਸੀ। ਉਹ ਕਿੰਨਾ ਚਿਰ ਬੁਤ ਬਣਿਆ ਖਾਮੋਸ਼ ਬੈਠਾ ਰਿਹਾ। ਅਖੀਰ ਆਪਣੀਆਂ ਬਿਖਰੀਆਂ ਸ਼ਕਤੀਆਂ ਇਕੱਠਿਆਂ ਕਰ ਕੇ ਪੁਛਣ ਲਗਾ--"ਸ੍ਰੀ ਮਤੀ ਜੀ! ਮੈਂ ਆਪ ਦੀ ਕੀ ਸੇਵਾ ਕਰ