ਪੰਨਾ:ਪ੍ਰੀਤ ਕਹਾਣੀਆਂ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਕਦਾ ਹਾਂ?" ਸੁੰਦਰੀ ਨੇ ਮੁਸਕਰਾਂਦਿਆਂ ਹੋਇਆਂ ਕਿਹਾ "ਕੌਮ ਦੇ ਪਿਆਰੇ ਤੇ ਬਹਾਦਰ ਜਰਨੈਲ! ਮੈਂ ਇਥੋਂ ਦੇ ਇਕ ਰਈਸ ਦੀ ਧੀ ਹਾਂ, ਮੇਰੇ ਪਿਤਾ ਕਈ ਜਹਾਜ਼ਾਂ ਤੇ ਕਾਰਖਾਨਿਆਂ ਦੇ ਮਾਲਕ ਹਨ,ਮੈਂਂ ਆਪ ਹੁਣੇ ਪੈਰਸੋਂ ਆਪਣੀ ਪੜ੍ਹਾਈ ਖ਼ਤਮ ਕਰ ਕੇ ਵਾਪਸ ਦੇਸ ਮੁੜੀ ਹਾਂ, ਮੇਰੇ ਪਿਤਾ ਜੀ ਦਾ ਖਿਆਲ ਹੈ ਕਿ ਸਾਡੀ ਸ਼ਾਨਦਾਰ ਕੋਠੀ ਮੁਲਕ ਦੇ ਬਹਾਦਰ ਸਪੂਤ ਦੀ ਭੇਟ ਕਰ ਦਿਤੀ ਜਾਵੇ, ਤੇ ਹੁਣ ਮੈਂ ਇਹੋ ਨਾ-ਚੀਜ਼ ਭੇਟ ਲੈਕੇ ਆਪ ਦੀ ਸੇਵਾ ਵਿਚ ਹਾਜ਼ਰ ਹੋਈ ਹਾਂ।"

ਕਮਾਲ ਪਾਸ਼ਾ ਨੇ ਇਹ ਭੇਟ ਸਵੀਕਾਰ ਕਰ ਲਈ।

ਇਹ ਕੋਠੀ ਇਕ ਰਮਣੀਕ ਪਹਾੜੀ ਤੇ ਸੀ। ਜਿਸ ਨੂੰ ਚਹੁੰ ਪਾਸਿਓਂਂ ਚਿਨਾਰ-ਕਦ ਦਰਖ਼ਤਾਂ ਨੇ ਘੇਰਿਆ ਹੋਇਆ ਸੀ। ਬਾਂਗ ਦੇ ਪਹਾੜੀ ਫੁਲਾਂ ਨੇ ਖੁਸ਼ਬੂ ਨਾਲ ਸਾਰੀ ਵਾਦੀ ਨੂੰ ਮਹਿਕਾ ਦਿਤਾ ਸੀ। ਮੁਦਤਾਂ ਦੇ ਥਕੇ ਟੁਟੇ ਕਮਾਲ ਨੂੰ ਇਸ ਥਾਂ ਤੇ ਆਤਮਕ ਆਰਾਮ ਮਿਲਿਆ। ਇਥੇ ਕੰਨ ਖਾਣ ਵਾਲੀਆਂ ਤੋਪਾਂ ਦੀ ਆਵਾਜ਼ ਤੇ ਅੱਖਾਂ ਸਾਹਮਣੇ ਲੜਾਈ ਦੇ ਭਿਆਨਕ ਸੀਨ ਨਹੀਂ ਸਨ——ਜਦ ਲਤੀਫਾ ਕਮਾਲ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਤੇ ਹੁਸੀਨ ਨਗ਼ਮੇ ਗਾਉਂਦੀ ਸੀ ਤਾਂ ਕਮਾਲ ਨੂੰ ਬੀਤੇ ਦੇ ਸਭ ਦੁਖ ਭੁਲ ਜਾਂਦੇ। ਜਿਹੜਾ ਬਹਾਦਰ ਤੇ ਸਖਤ-ਦਿਲ ਤਰੇ-ਪੋਲੀ ਤੇ ਗੇਲੀ-ਪੋਲੀ ਜਿਹੇ ਜੰਗ ਦੇ ਖ਼ੂਨੀ ਮੈਦਾਨ ਵਿਚ ਨਹੀਂ ਸੀ ਧੜਕਿਆ, ਉਸਦੀ ਧੜਕਣ ਅਜ ਸਾਫ਼ ਸੁਣਾਈ ਦੇ ਰਹੀ ਸੀ। ਜਿਹੜਾ ਸਿਰ ਯੂਰਪ ਦੀਆਂ ਜਾਬਰ ਹਕੂਮਤਾਂ ਅਗੇ ਕਦੀ ਨਹੀਂ ਸੀ ਝੁਕਿਆ, ਉਹ ਅੱਜ ਲਤੀਫ਼ਾ ਦੀਆਂ ਅੱਖਾਂ ਦੇ ਅਣਿਆਲੇ ਤੀਰਾਂ ਦੇ ਵਾਰ ਨਾ ਸਹਾਰਦਿਆਂ ਹੋਇਆਂ ਝੁਕ ਗਿਆ।

ਸ਼ਾਮ ਦੀ ਰੋਟੀ ਪਿਛੋਂ ਦੋਵੇਂ ਪ੍ਰੇਮੀ ਪਹਾੜੀ ਬੰਗਲੇ ਦੇ ਬਰਾਂਡੇ ਵਿੱਚ ਖੜੋਤੇ ਸਨ। ਚੌਧਵੀਂ ਦਾ ਚੰਨ ਆਪਣੇ ਪੂਰੇ ਜੋਬਨ ਵਿਚ ਸੀ,

-੫੭-