ਹੇਠਾਂ ਵਾਦੀ ਵਿਚ ਫ਼ੌਜੀਆਂ ਦੇ ਤੰਬੂਆਂ 'ਚਿ ਜਗ ਰਹੇ ਦੀਵੇ ਤਾਰਿਆਂ ਵਾਂਗ ਟਿਮ-ਟਿਮਾ ਰਹੇ ਸਨ। ਹਾਲੀਂ ਸ਼ਹਿਰ ਵੀ ਸਜ-ਵਿਆਹੀ ਦੁਲਹਨ ਵਾਂਗ ਸਜਿਆ ਹੋਇਆ ਸੀ। ਕਮਾਲ ਕਾਮ ਦੇਵ ਦੇ ਹੋਰ ਵਾਰ ਨਾ ਸਹਿ ਸਕਿਆ। ਉਸ ਨੇ ਆਪਣੀਆਂ ਫ਼ੌਲਾਦੀ ਬਾਹਾਂ ਵਿਚ ਹੁਸੀਨ ਪ੍ਰੇਮਕਾ ਨੂੰ ਜਕੜ ਲਿਆ, ਤੇ ਚੁੰਮਣਾ ਨਾਲ ਉਸਦੀਆਂ ਸੰਧੂਰੀ ਗੱਲ੍ਹਾਂ ਨੂੰ ਲਾਲ ਸੁਰਖ ਕਰ ਦਿਤਾ।
ਸੁੰਦਰੀ ਨੇ ਕਮਾਲ ਨੂੰ ਪਿਆਰ ਨਾਲ ਪਰੇ ਧਕਦਿਆਂ ਹੋਇਆ, ਕਿਹਾ-"ਮੈਨੂੰ ਤੁਹਾਡੇ ਨਾਲ ਮੁਹੱਬਤ ਹੈ, ਪਰ........।"
ਕਮਾਲ ਨੇ ਫਿਰ ਸੁੰਦਰੀ ਨੂੰ ਘੁਟ ਕੇ ਫੜ ਲਿਆ। ਬਾਕੀ ਫ਼ਿਕਰਾ ਉਸ ਦੇ ਹੋਠਾਂ ਵਿਚ ਹੀ ਗੁੰਮ ਹੋ ਕੇ ਰਹਿ ਗਿਆ। ਕਮਾਲ ਨੇ ਕਿਹਾ- "ਪਿਆਰੀ ਲਤੀਫ਼ਾ! ਮੈਂ ਤੁਹਾਨੂੰ ਅਪਨਾਣਾ ਚਾਹੁੰਦਾ ਹਾਂ, ਤੇ ਅਜ ਦੀ ਦੀ ਰਾਤੇਂ- ਹੁਣੇ- ਇਸੇ ਘੜੀ।"
ਲਤੀਫ਼ਾ ਨੇ ਆਪਣੀਆਂ ਸ਼ਰਬਤੀ ਅੱਖਾਂ ਕਮਾਲ ਦੇ ਚਿਹਰੇ ਤੇ ਗਡ ਕੇ ਕਿਹਾ, "ਫਿਰ ਕੀ ਤੁਸੀ ਆਪਣੀ ਪ੍ਰੇਮਿਕਾ ਨਾਲ ਸ਼ਾਦੀ ਕਰਨ ਲਈ ਤਿਆਰ ਹੋ?"
"ਦੋਹਾਂ ਰੂਹਾਂ ਦੇ ਮਿਲਾਪ ਨੂੰ ਹੀ ਸ਼ਾਦੀ ਕਿਹਾ ਜਾਂਦਾ ਹੈ ਮੇਰੀ ਲਤੀਫ਼ਾ! ਪਰ ਕੀ ਸ਼ਾਦੀ ਦੀਆਂ ਫਜ਼ੂਲ ਰਸਮਾਂ ਤੁਹਾਡੇ ਲਈ ਵੀ ਕੋ ਅਰਥ ਰਖਦੀਆਂ ਹਨ, ਲਤੀਫ਼ਾ! ਲੰਮੀ ਦਾੜ੍ਹੀ ਵਾਲੇ ਮੌਲਵੀ ਦੇ ਮੂੰਹੋਂ ਨਿਕਲੇ ਸ਼ਬਦਾਂ ਬਿਨਾਂ ਕੀ ਸ਼ਾਦੀ ਨਹੀਂ ਹੋ ਸਕਦੀ? ਤੁਸੀ ਤੇ ਪੜ੍ਹੇ ਲਿਖੇ ਸਿਆਣੇ ਹੋ
ਤੁਹਾਡੇ ਲਈ ਇਹਨਾਂ ਮਜ਼੍ਹਬੀ ਰਸਮਾਂ ਦੀ ਕੋਈ ਕੀਮਤ ਨਹੀਂ ਹੋਣੀ ਚਾਹੀਦੀ- ਮੇਰੇ ਦਿਲ ਦੀ ਮਲਕਾ! ਤੇ ਨਾਲੇ ਆਪਣੇ ਵਤਨ ਨੂੰ ਆਜ਼ਾਦ ਕਰਾਏ ਬਿਨਾਂ ਸ਼ਾਦੀ ਕਰਾਣ ਦੀ ਸਹੁੰ ਖਾਧੀ ਹੋਈ ਹੈ, ਮੇਰੀ ਪਿਆਰੀ....!" ਕਮਾਲ ਨੇ ਆਪਣਾ ਆਪ ਸੰਭਾਲਦੇ ਹੋਏ ਕਿਹਾ।"ਤੁਸੀ ਠੀਕ ਆਖਦੇ ਹੋ, ਮੇਰੇ ਮਿਠੇ ਕਮਾਲ! ਪਰ ਸਿਆਣਾ
-੫੮-