ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਦੇਸ਼
ਔਰੰਗਜ਼ੇਬ- ਪੁਤ੍ਰੀ ਜ਼ੇਬਾਂ ਦੀ ਪ੍ਰੇਮ ਕਥਾ
ਉਸ ਦੇ ਪ੍ਰੇਮੀ ਹਿਰਦੇ ਨੂੰ ਅਜੇਹੀ ਚੋਟ ਲਗੀ, ਕਿ ਉਸ ਨੇ ਕਵਿਤਾ ਰਾਹੀਂ ਆਪਣੇ ਮਨ ਦੇ ਭਾਵ ਕਾਗਜ਼ ਪੁਰ ਅੰਗਣੇ ਸ਼ੁਰੂ ਕਰ ਦਿਤੇ। ਕੋਈ ਪ੍ਰੇਮੀ ਹਿਰਦਾ ਚੋਟ ਸਹਿ ਕੇ ਜੇ ਅੰਤ੍ਰੀਵ ਭਾਵ ਕਿਸੇ ਨੂੰ ਦਸ ਕੇ ਆਪਣੇ ਦਿਲ ਦੇ ਬੋਝ ਨੂੰ ਹਲਕਾ ਨਾ ਕਰੇ, ਤਾਂ ਉਸਦਾ ਸੀਨਾ ਵਿਚੋ ਵਿਚ ਸੜਨ ਵਲ ਲਗ ਜਾਂਦਾ ਹੈ, ਤੇ ਕੁਝ ਸਮਾਂ ਪਾਕੇ ਬਿਲਕੁਲ ਭਸਮ ਹੋ ਜਾਂਦਾ ਹੈ। ਉਹ ਆਪਣੇ ਦਿਲੀ ਭਾਵਾਂ ਨੂੰ ਕਵਿਤਾ ਰਾਹੀਂ ਗੁੰਦ ਕੇ ਆਪਣੀਆਂ ਸਖੀਆਂ ਨੂੰ ਲੈ ਨਾਲ ਸੁਣਾ ਕੇ ਆਪਣੇ ਦਿਲ ਦਾ ਭਾਰ ਹੌਲਾ ਕਰ ਲੈਂਦੀ ਸੀ।
ਪ੍ਰੇਮ ਦੇ ਰੰਗ ਵਿਚ ਰੰਗੀ ਉਸ ਹੁਸੀਨਾ-ਕੁਦਰਤ ਦੇ ਖਾਸ ਨਮੂਨੇ-ਦਾ ਨਾਂ ਸੀ-ਜ਼ੇਬੁਲਨਿਸ਼ਾਂ- ਤੇ ਉਹ ਸੀ ਸ਼ਹਿਨਸ਼ਾਹੇ ਹਿੰਦ ਔਰੰਗਜ਼ੇਬ ਦੀ ਪੁਤਰੀ।
-੬੦-