ਪੰਨਾ:ਪ੍ਰੀਤ ਕਹਾਣੀਆਂ.pdf/61

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਔਰੰਗਜ਼ੇਬ-ਪੱਥਰ ਦਿਲ ਤੇ ਪ੍ਰੇਮ ਹੀਣ ਔਰੰਗਜ਼ੇਬ, ਜਿਸ ਨੇ ਪਾਣੀ ਦੀ ਬੂੰਦ ਤੋਂ ਤਰਸਾ ਤਰਸਾ ਕੇ ਆਪਣੇ ਪਿਤਾ ਨੂੰ ਮਾਰ ਦਿਤਾ, ਜਿਸ ਨੇ ਆਪਣੇ ਮਾਂ ਜਾਏ ਵੀਰ ਮੁਰਾਦ ਨੂੰ ਧੋਖਾ ਦੇ ਕੇ ਗਵਾਲੀਅਰ ਦੇ ਕਿਲੇ ਵਿਚ ਕੈਦ ਕਰਵਾ ਦਿਤਾ, ਤੇ ਪਿਛੋਂ ਮੌਤ ਦੇ ਘਾਟ ਉਤਾਰਿਆ-ਜਿਸ ਨੇ ਆਪਣੇ ਦੂਜੇ ਭਰਾ-ਦਾਰਾ-ਨੂੰ ਧਰਮ ਵਿਰੋਧੀ . ਕਰਾਰ ਦੇ ਕੇ ਕਤਲ ਕਰਵਾ ਦਿਤਾ ਤੇ ਉਸਦੀ ਵਹੁਟੀ ਨਾਲ ਆਪ ਨਿਕਾਹ ਕਰ ਲਿਆ-ਉਸ ਦੇ ਘਰ ਜ਼ੇਬੁਲਨਿਸਾਂ ੧੫ ਜਨਵਰੀ ੧੬੩੮ ਈ: ਨੂੰ ਪੈਦਾ ਹੋਈ।
ਜ਼ੇਬੁਲਨਿਸਾਂ ਸ਼ੁਰੂ ਵਿਚ ਹੀ ਬੜੀ ਹੋਹਾਰ ਜਾਪਦੀ ਸੀ। ਉਹਦੀ ਫਾਰਸੀ ਦੀ ਵਿਦਿਆ ਲਈ ਉਸ ਦੇ ਪਿਤਾ ਨੇ ਕਈ ਵਿਦਵਾਨ ਮੌਲਵੀ ਰਖੇ ਹੋਏ ਸਨ। ਉਸ ਨੂੰ ਬਚਪਨ ਤੋਂ ਹੀ ਕਵਿਤਾ ਲਿਖਣ ਦਾ ਸ਼ੌਕ ਸੀ। ਔਰੰਗਜ਼ੇਬ ਕਵੀਆਂ ਦਾ ਸਖ਼ਤ ਵਿਰੋਧੀ ਸੀ, ਤੇ ਉਸ ਨੇ ਕਵੀਆਂ ਨੂੰ ਆਪਣੇ ਦਰਬਾਰ ਚੋਂ ਕਢ ਦਿਤਾ ਸੀ, ਪਰ ਜ਼ੇਬੁਨਿਸਾਂ ਦੀਆਂ ਕਵਿਤਾਵਾਂ ਨੇ ਉਸ ਪਰ ਬੜਾ ਚੰਗਾ ਪ੍ਰਭਾਵ ਪਾਇਆ ਤੇ ਇਸੇ ਕਾਰਣ ਬਾਦਸ਼ਾਹ ਕਈ ਵਾਰ ਦਰਬਾਰ ਵਿਚ ਉਸਦੀ ਤਾਰੀਫ਼ ਕਰਦਾ ਰਹਿੰਦਾ ਸੀ।
ਇਕ ਵਾਰ ਦਰਬਾਰ ਵਿਚ ਆਏ ਬੜੇ ਬੜੇ ਸ਼ਾਇਰਾਂ ਦੇ ਸਾਹਮਣੇ ਔਰੰਗਜ਼ੇਬ ਨੇ ਆਪਣੀ ਧੀ ਦਾ ਕਲਾਮ ਸੁਣਿਆਂ। ਸਾਰੇ ਸ਼ਾਇਰਾਂ ਨੇ ਉਸਦੀ ਕਵਿਤਾ ਦੀ ਰਜ ਕੇ ਤਾਰੀਫ ਕੀਤੀ, ਜਿਸ ਤੋਂ ਪ੍ਰਸੰਨ ਹੋ ਔਰੰਗਜ਼ੇਬ ਨੇ ਕਈ ਬਹੁਮੁਲੇ ਹੀਰੇ ਜ਼ੇਬਾਂ ਦੀ ਭੇਟ ਕੀਤੇ।
ਜਿਉਂ ਜਿਉਂ ਦਿਨ ਬੀਤਦੇ ਗਏ, ਉਸ ਦਾ ਰੰਗ ਤੇ ਜੋਬਨ ਨਿਖਰਦਾ ਗਿਆ। ਨਵ-ਖਿੜੀ ਕਲੀ ਵਾਂਗ ਉਸ ਦੀ ਮੋਹਣੀ ਮੂਰਤ ਵੇਖਦਿਆਂ ਸਾਰ ਵੇਖਣ ਵਾਲੇ ਉਸ ਵਲ ਖਿਚੇ ਚਲੇ ਆਉਂਦੇ।
ਬਾਰਸ਼ ਦਾ ਰੰਗ ਸੀ, ਤੇ ਰਾਵੀ ਦੇ ਕਿਨਾਰਿਆਂ ਨੂੰ ਚੁੰਮ ਚੁੰਮ ਕੇ ਆ ਰਹੀਆਂ ਪਿਆਰੀਆਂ ਲਹਿਰਾਂ, ਉਸ ਦੇ ਪੈਰਾਂ ਨੂੰ ਛੋਹ

-੬੧-