ਪੰਨਾ:ਪ੍ਰੀਤ ਕਹਾਣੀਆਂ.pdf/63

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਸ਼ਾਹੀ ਮਹੱਲ ਦੇ ਇਰਦ ਗਿਰਦ ਰੋਜ਼ਾਨਾ ਚਕਰ ਕਟਦਾ। ਇਸ ਤੋਂ ਉਸਦਾ ਭਾਵੇਂ ਸ਼ਹਿਜ਼ਾਦੀ ਦੇ ਦਰਸ਼ਨ ਕਰਨਾ ਸੀ। ਕਈ ਦਿਨ ਦੀ ਦੌੜ ਭੱਜ ਮਗਰੋਂ ਇਕ ਦਿਨ ਉਸਦੀ ਨਜ਼ਰ ਸ਼ਾਹੀ ਮਹੱਲ ਦੀ ਛਤ ਪੁਰ ਇਕੱਲੀ ਖੜੋਤੀ ਸ਼ਹਿਜ਼ਾਦੀ ਪਰ ਪੈ ਗਈ। ਦੋਹਾਂ ਦੀਆਂ ਅਖਾਂ ਮਿਲਦਿਆਂ ਸਾਰ ਦੋਹਾਂ ਦੀਆਂ ਅਕਲਾਂ ਨੇ ਜੁਆਬ ਦੇ ਦਿਤਾ, ' ਤੋਂ ਬਸ-ਉਸੇ ਛਿਨ ਉਹ ਇਕ ਦੂਜੇ ਦੇ ਦੀਵਾਨੇ ਬਣ ਗਏ।
ਆਕਲ-ਖਾਂ ਹੁਣ ਸਾਰੇ ਸ਼ਹਿਰ ਨੂੰ ਛੱਡ ਕੇ ਬਿਲਕੁਲ ਹੀ ਮਹੱਲਾਂ ਦੀ ਗਸ਼ਤ ਕਰਨ ਲਗ ਪਿਆ। ਉਸ ਦਾ ਬਹੁਤ ਸਾਰਾ ਵਕਤ ਗਸ਼ਤ ਵਿਚ ਲਗ ਜਾਂਦਾ। ਇਕ ਦਿਨ ਉਸ ਨੇ ਗਸ਼ਤ ਸਮੇਂ ਸ਼ਹਿਜ਼ਾਦੀ ਨੂੰ ਮਹੱਲ ਦੇ ਫਾਟਕ ਪਾਸ ਬੜੇ ਕੀਮਤੀ ਦਿਲ ਖਿਚਵੇਂ ਤੇ ਫਬਵੇਂ ਕਪੜੇ ਪਾਈ ਵੇਖਿਆ। ਉਹ ਰਹਿ ਨਾ ਸਕਿਆ। ਉਸ ਨੇ ਫਾਰਸੀ ਦਾ ਇਕ ਸ਼ੇਅਰ ਬੋਲਿਆ-ਮਹੱਲ ਪਾਸ ਤਾਂ ਅਜ ਹੁਸਨ ਠਾਠਾਂ ਮਾਰ ਰਿਹਾ ਹੈ ਉਸ ਸ਼ੇਅਰ ਨੂੰ ਪੂਰਿਆਂ ਕਰਦਿਆਂ ਹੋਏ ਸ਼ਹਿਜ਼ਾਦੀ ਨ ਜਵਾਬ ਦਿਤਾ-ਪਰ ਉਸ ਨੂੰ ਕੋਈ-ਤਾਕਤ ਦੌਲਤ ਤੇ ਭੈ ਨਾਲ ਨਹੀਂ ਅਪਣਾ ਸਕਦਾ।" ਅਥਵਾ ਉਸ ਨੂੰ ਪ੍ਰਾਪਤ ਕਰਨ ਲਈ ਪ੍ਰੇਮ ਤੇ ਕੁਰਬਾਨੀ ਦੀ ਲੋੜ ਹੈ।
ਕੁਝ ਦਿਨਾਂ ਪਿਛੋਂ ਔਰੰਗਜ਼ੇਬ ਦੀ ਤਬੀਅਤ ਠੀਕ ਹੋ ਗਈ, ਤੇ ਉਸ ਨੇ ਦਿਲੀ ਵਾਪਸ ਜਾਣ ਦਾ ਇਰਾਦਾ ਕੀਤਾ । ਜ਼ੇਬਾਂ ਨੇ ਕਿਹਾ ਕਿ ਲਾਹੌਰ ਦੀ ਹਵਾ ਪਾਣੀ ਉਸਨੂੰ ਮੁਆਫ਼ਕ ਆ ਗਈ ਹੈ, ਇਸ ਲਈ ਉਸ ਨੂੰ ਇਥੇ ਹੀ ਰਹਿਣ ਦੀ ਆਗਿਆ ਦਿਤੀ ਜਾਵੇ। ਦੇ ਕਰੋੜਾਂ ਬੰਦਿਆਂ ਪਰ ਰਾਜ ਕਰਨ ਵਾਲੇ ਸ਼ਹਿਨਸ਼ਾਹ ਨੂੰ ਕੀ ਪਤਾ ਸੀ, ਕਿ ਉਸ ਦੀ ਪੁਤਰੀ ਦੇ ਦਿਲ ਪਰ ਕਿਸਦਾ ਰਾਜ ਹੈ? ਉਸ ਨੇ ਇਸ ਗਲ ਦੀ ਬੜੀ ਖੁਸ਼ੀ ਨਾਲ ਆਗਿਆ ਦੇ ਦਿੱਤੀ। ਬਾਦਸ਼ਾਹ ਦਿਲੀ ਚਲਾ ਗਿਆ ਤੇ ਜੇਬਾਂ ਲਾਹੌਰ ਹੀ ਰਹਿ ਗਈ। ਉਸ ਨੇ ਆਪਣੀ ਇਛਾ ਅਨੁਸਾਰ ਲਾਹੌਰ ਵਿਚ ਇਕ ਬੜਾ ਖੂਬਸੂਰਤ

-੬੩-