ਪੰਨਾ:ਪ੍ਰੀਤ ਕਹਾਣੀਆਂ.pdf/64

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛੋਟਾ ਜਿਹਾ ਬਾਗ ਬਣਵਾਇਆ। ਉਸ ਵਿਚ ਸੰਗਮਰਮਰ ਦਾ ਇਕ ਸੁੰਦਰ ਚਬੂਤਰਾ ਬਣਾਨ ਦਾ ਉਸ ਨੇ ਹੁਕਮ ਦਿਤਾ ਇਕ। ਦਿਨ ਉਹ ਚਬੂਤਰਾ ਵੇਖਣ ਆਪ ਗਈ। ਉਧਰ ਆਕਲ-ਖਾ।ਨੇ ਆਪਣੇ ਕੁਝ ਆਦਮੀ ਚਬੂਤਰਾ ਬਣਾਨ ਲਈ ਭੇਜ ਦਿਤੇ ਸਨ ਆਪ ਉਸ ਵਿਚ ਇੰਨੀ ਹਿਮਤ, ਨਹੀਂ ਜੀ, ਕਿਉਕਿ ਔਰੰਗਜ਼ਜੇਬ ਦੇ ਸਖਤ ਸੁਭਾ ਤੋਂ ਉਹ ਚੰਗੀ ਤਰਾਂ ਜਾਣੂ ਸੀ, ਉਦੋਂ ਤੋਂ ਜਦੋਂ ਦੀ ਔਰੰਗਜ਼ੇਬ ਨੇ ਆਪਣੇ ਸਾਰੇ ਟਬਰ ਦੀ ਸੰਭਾਲਣਾ ਆਕਲ ਖਾ ਸਪੁਰਦ ਕੀਤੀ ਹੋਈ ਸੀ, ਤੇ ਉਸੇ ਦੇ ਬਦਲੇ ਵਿਚ ਆਕਲ ਖਾਂ ਨੂ ਅਜ ਲਾਹੌਰ ਦਾ ਗਵਰਨਰ ਬਣਿਆ ਹੋਇਆ ਸੀ। ਇਤਨੇ ਉਚ੍ਹੇ ਅਹੁਦੇ ਤੇ ਹੋਣ ਦੇ ਬਾਵਜੂਦ ਵੀ ਉਹ ਸ਼ਾਹੀ ਮਹੱਲਾਂ ਵਿਚ ਜਾਣ ਦੀ ਜੁਰਅੱਤ ਨਹੀਂ ਸੀ ਕਰ ਸਕਿਆ। ਖੈਰ ਜਿਸ ਦਿਨ ਸ਼ਹਿਜ਼ਾਦੀ ਚਬੂਤਰਾ ਵੇਖਣ ਗਈ, ਉਸੇ ਦਿਨ ਉਸ ਨੂੰ ਆਪਣੇ ਆਦਮੀ ਰਾਹ ਇਸ ਦੀ ਇਤਲਾਹ ਮਿਲ ਗਈ।
ਆਪਣੀ ਪ੍ਰੇਮਿਕਾ ਦੇ ਦਰਸ਼ਨ ਪਾਣ ਤੇ ਉਸ ਨੂੰ ਯਕੀਨ ਦਵਾਣ ਲਈ ਕਿ ਉਹ ਪਿਆਰ ਖਾਤਰ ਸਭ ਕੁਝ ਕਰ ਗੁਜ਼ਰਣੇ ਨੂੰ ਤਿਆਰ ਹੈ, ਉਸ ਵਿਚ ਆਪਣੀ ਪਿਆਰੀ ਦੇ ਇਕ ਵਾਰ ਰਜ ਦਰਸ਼ਨ ਕਰਨ ਦੀ ਇੱਛਾ ਪ੍ਰਬਲ ਹੋ ਉਠੀ। ਉਸ ਭੇਸ ਬਦਲਿਆ ਰਾਜ ਮਿਸਤਰੀ ਬਣ ਕੇ ਬਗੀਚੇ ਵਿਚ ਜਾ ਪੁਜਾ। ਆਕਲ ਖਾਂ ਰਾਜ ਦੇ ਉਪਨਾਮ ਹੇਠਾਂ ਸ਼ੇਅਰ ਕਿਹਾ ਕਰਦਾ ਸੀ। ਸਿਰ ਪਰ ਪੱਥਰ ਰਖੇ ਹੋਏ ਪਾਗਲ ਪ੍ਰੇਮੀ ਜਦੋਂ ਜੇਬਾ ਪਾਸੋਂ ਲੰਘਿਆ ਤਾਂ ਉਹ ਆਪਣੀ ਸਹੇਲੀਆਂ ਨਾਲ ਚੌਸਰ ਖੇਡ ਰਹੀ ਸੀ। ਆਕਲ ਖਾਂ ਨੇ ਇਸ ਤੋਂ ਇਕ ਫਾਰਸੀ ਦਾ ਸ਼ੇਅਰ ਪੜਿਆ, ਤਾਂ ਜੋ ਹੋਰ ਕਿਸੇ ਦਾ ਧਿਆਨ ਉਸ ਵਲ ਨਾ ਖਿਚਿਆ ਜਾਵੇ- ਮੈਂ ਤੈਨੂੰ ਪਾਣ ਖਾਤਰ ਪੈਰਾਂ ਦੀ ਧੂੜ ਬਣ ਗਿਆ ਹਾਂ, ਮੇਰੀ ਪਿਆਰੀ ਜ਼ੇਬਾਂ ਨੇ ਖੇਡਦਿਆਂ ਖੇਡਦਿਆ ਹੀ ਸ਼ੇਅਰ ਰਾਹੀਂ ਉਤਰ ਦਿਤਾ-ਧੂੜ ਦੀ ਥਾਂ ਜੇ ਤੂੰ ਪਾਵਣ ਦਾ

-੬੪-