ਪੰਨਾ:ਪ੍ਰੀਤ ਕਹਾਣੀਆਂ.pdf/66

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸਲ ਗਲ ਕੁਝ ਹੋਰ ਸੀ। ਇਕ ਹੋਰ ਨੌਜਵਾਨ ਜ਼ੇਬਾਂ ਨੂੰ ਚਾਹੁੰਦਾ ਸੀ। ਉਹ ਕਦੀ ਨਹੀਂ ਸੀ ਪਸੰਦ ਕਰਦਾ, ਕਿ ਉਸ ਦੀ ਮਨ-ਪਸੰਦ ਸੁਪਨ-ਪ੍ਰੇਮਕਾ ਕਿਸੇ ਹੋਰ ਦਾ ਘਰ ਵਸਾਵੇ। ਉਸ ਆਕਲ ਖਾਂ ਨੂੰ ਇਕ ਬਣਾਉਟੀ ਚਿਠੀ ਭੇਜੀ, ਜਿਸ ਵਿਚ ਲਿਖਿਆ ਸੀ-ਆਕਲ ਖਾਂ! ਅਕਲ ਤੋਂ ਕੰਮ ਲੈਂ। ਸ਼ਾਹਜ਼ਾਦੀ ਨਾਲ ਵਿਆਹ ਕਰਨਾ ਕੋਈ ਬਚਿਆਂ ਦਾ ਖੇਲ ਨਹੀਂ, ਜਦ ਬਾਦਸ਼ਾਹ ਦੇ ਸੱਦੇ ਪਰ। ਤੂੰ ਦਿਲੀ ਆਵੇਂਗਾ, ਤਦ ਪ੍ਰੇਮ ਦਾ ਮਜ਼ਾ ਤੈਨੂੰ ਚਖਣਾ ਪਵੇਗਾ। ਪ੍ਰੇਮੀ ਇਸ ਚਿਠੀ ਨੂੰ ਪੜਕੇ ਘਬਰਾ ਗਿਆ। ਉਹ ਅਗੇ ਹੀ ਬਾਦਸ਼ਾਹ ਦੇ ਸੁਭਾ ਤੋਂ ਵਾਕਫ਼ ਸੀ। ਉਸ ਨੂੰ ਯਕੀਨ ਹੋ ਗਿਆ, ਕਿ ਬਾਦਸਾਹ ਉਸ ਪੁਰ ਨਾਰਾਜ਼ ਹੋ ਗਿਆ ਹੈ, ਤੇ ਬਹਾਨੇ ਨਾਲ ਉਸ ਨੂੰ ਦਿਲੀ ਮੰਗਾਇਆ ਜਾ ਰਿਹਾ ਹੈ।
ਜ਼ੇਬਾਂ ਹਰ ਲਾਹੌਰ ਆਉਣ ਵਾਲੇ ਕਾਸਦ ਪਾਸੋਂ ਆਪਣੇ ਪ੍ਰੇਮੀ ਬਾਰੇ ਪੁਛਦੀ ਪਰ ਉਸ ਨੂੰ ਆਕਲ ਦੇ ਲਾਹੌਰੋਂ ਤੁਰਨ ਦੀ ਕੋਈ ਖ਼ਬਰ ਨਾ ਮਿਲ ਸਕੀ। ਇਕ ਦਿਨ ਉਸਨੂੰ ਪਤਾ ਲਗਾ ਕਿ ' ਆਕਲ ਨੇ ਆਪਣੇ ਔਹਦੇ ਤੋਂ ਅਸਤੀਫਾ ਦੇ ਦਿੱਤਾ ਹੈ, ਤੇ ਜੇਬਾਂ ਨਾਲ ਵਿਆਹ ਕਰਨੋਂ ਵੀ ਇਨਕਾਰ ਕਰ ਦਿਤਾ ਹੈ। ਵਿਚਾਰੀ ਜ਼ੇਬਾਂ ਠੰਡੀਆ ਆਹ ਭਰ ਕੇ ਰਹਿ ਗਈ। ਉਸ ਨੂੰ ਸਮਝ ਨਹੀਂ ਸੀ . ਆ ਰਹੀ ਕਿ ਆਕਲ ਨੇ ਪ੍ਰੇਮ-ਵਾਹਿਦੇ ਕਰਨ ਵਿਚ ਜ਼ਿਮੀਂ ਅਸ਼ਮਾਨ ਦੇ ਕਲਾਬੇ ਮੇਲੇ ਸਨ, ਉਹ ਕਿਵੇਂ ਇੰਨੀ ਛੇਤੀ ਉਸ ਨੂੰ ਭੁਲ ਗਿਆ ਸੀ! ਜ਼ੇਬਾਂ ਦੇ ਦਿਲ ਪੁਰ ਇਸ ਨਾਲ ਬੜੀ ਸਟ ਲਗੀ। ਉਸ ਨੇ ਇੰਨ੍ਹੀ ਦਿਨੀਂ ਕੁਝ ਵਿਰਾਗ-ਭਰੀਆਂ ਨਜ਼ਮਾਂ ਲਿਖੀਆਂ ਜਿਨਾਂ ਨੂੰ ਪੜ੍ਹਕੇ ਆਦਮੀ ਦਾ ਮਨ ਰੋ ਉਠਦਾ ਹੈ।
ਆਕਲ ਖਾਂ ਅਸਲ ਵਿਚ ਕਿਸੇ ਤਰਾਂ ਵੀ ਆਪਣੀ ਪ੍ਰੇਮਕਾ ਨੂੰ ਨਹੀਂ ਸੀ ਭੁਲ ਸਕਿਆ, ਸਗੋਂ ਜਦ ਉਸ ਨੂੰ ਇਹ ਪਤਾ ਨਹੀਂ ਕਈ ਸ਼ਾਹਜ਼ਾਦਿਆਂ ਤੇ ਨਵਾਬਾਂ ਨੂੰ ਛਡਕੇ ਜੇਬਾਂ ਨੇ ਉਸਨੂੰ ਆਪਣਾ-

-੬੬-