ਪੰਨਾ:ਪ੍ਰੀਤ ਕਹਾਣੀਆਂ.pdf/67

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਇਆ ਹੈ, ਤਾਂ ਉਹ ਉਸ ਨੂੰ ਅਗੇ ਤੋਂ ਵਧੇਰੇ ਪਿਆਰ ਕਰਨ ਲਗ ਪਿਆ। ਇਹ ਸਭ ਕੁਝ ਹੋਣ ਪੁਰ ਵੀ ਉਹ ਔਰੰਗਜ਼ੇਬ ਤੋਂ ਡਰਦਾ ਸੀ। ਇਕ ਵਾਰ ਜ਼ੇਬਾਂ ਨੇ ਲਿਖਿਆ-"ਆਕਲ ਖਾਂ ਹੋਣ ਤੇ ਵੀ ਤੁਸੀਂ ਅਜੇਹੀ ਬੇਵਕੂਫੀ ਕਿਉਂ ਕੀਤੀ?"
ਅਖੀਰ ਪ੍ਰੇਮਕਾ ਨੂੰ ਮਿਲਣ ਦੀ ਇਕ ਤਜਵੀਜ਼ ਆਕਲ ਨੂੰ ਸੁਝੀ। ਉਹ ਭੇਸ ਬਦਲ ਕੇ ਉਸਨੂੰ ਮਿਲਣ ਦਿਲੀ ਜਾ ਪੁੱਜਾ। ਦਿਲੀ ਪੁਜਕੇ ਉਹ ਜੇਬਾਂ ਨੂੰ ਮਿਲਣ ਦਾ ਰਾਹ ਸੋਚਣ ਲਗਾ। ਕਈ ਦਿਨ ਉਹ ਸ਼ਾਹੀ ਮਹਲਾਂ ਦੇ ਨੇੜੇ ਤੇੜੇ ਚਕਰ ਕਢਦਾ ਰਿਹਾ, ਅਖੀਰ ਇਕ ਦਿਨ ਸ਼ਾਹੀ ਬਾਗ ਵਿਚ ਦੋਹਾਂ ਦੀ ਮੁਲਾਕਾਤ ਹੋਈ। ਕਿਸੇ ਜ਼ਾਲਮ ਨੇ ਔਰੰਗਜ਼ੇਬ ਨੂੰ ਇਸ ਪਿਆਰ-ਮਿਲਣੀ ਦੀ ਖਬਰ ਜਾਂ ਪੁਚਾਈ। ਜਿਸ ਸਮੇਂ ਪ੍ਰੇਮੀ ਆਪਣੀਆਂ ਅੱਖਾਂ ਨੂੰ ਅਥਰੂਆਂ ਨਾਲ ਤਰ ਕੀਤਿਆਂ ਆਪਣੀ ਸਾਰੀ ਤੜਪ-ਦਾਸਤਾਨ ਸੁਣਾਕੇ ਮੁਆਫੀ ਮੰਗ ਰਿਹਾ ਸੀ, ਓਦੋਂ ਇਕ ਬਾਂਦੀ ਨੇ ਆ ਇਕ ਖਬਰ ਦਿਤੀ ਕਿ ਬਾਦਸ਼ਾਹ ਬਾਗ ਵਲ ਨੂੰ ਆ ਰਿਹਾ ਹੈ। ਇਹ ਸੁਣ ਦੋਵੇਂ ਘਬਰਾ ਉਠੇ। ਛਿਪਣ ਲਈ ਕੋਈ ਟਿਕਾਣਾ ਨ ਵੇਖਕੇ ਜ਼ੇਬਾਂ ਨੇ ਅਕਾਲ ਨੂੰ ਪਾਣੀ ਦੀ ਇਕ ਵਡੀ ਦੇਗ ਵਿਚ ਛੁਪਾ ਦਿਤਾ, ਤੇ ਦੇਗ ਨੂੰ ਉਪਰੋਂ ਢਕਣ ਨਾਲ ਢਕ ਦਿਤਾ।
ਬਾਦਸ਼ਾਹ ਬਾਗ ਵਿਚ ਚਹੁੰ ਪਾਸੀਂ ਨਜ਼ਰ ਦੌੜਾ ਰਿਹਾ ਸੀ! ਉਸਨੂੰ ਸ਼ਕ ਹੋ ਗਿਆ ਕਿ ਕਿਧਰੇ ਆਕਲ ਦੇਗ ਵਿਚ ਹੀ ਨ ਛੁਪ ਗਿਆ ਹੋਵੇ। ਪਰ ਫਿਰ ਵੀ ਸ਼ਾਹਜ਼ਾਦੀ ਪਾਸੋਂ ਪੁਛਿਆ " ਇਸ ਦੇਗ ਵਿਚ ਕੀ ਹੈ, "ਬੇਟਾ।"
ਕੁਝ ਵੀ ਨਹੀਂ ਅੱਬਾ। ਉਸ-ਘਬਰਾਹਟ ਨਾਲ ਕਿਹਾ-"ਨਹਾਣ ਲਈ ਪਾਣੀ ਰਖਿਆ ਹੈ, ਗਰਮ ਕਰਕੇ ਨਹਾਣ ਦਾ ਖਿਆਲ ਹੈ।"ਅਛਾ! ਇਸ ਦੇਗ ਨੂੰ ਹੁਣੇ ਚਲੇ ਪੁਰ ਰਖ ਦਿਓ। ਬਾਦਸ਼ਾਹ ਦਾ ਹੁਕਮ ਸੀ, ਫੌਰਨ ਅਮਲ ਕੀਤਾ ਗਿਆ। ਦੇਗ ਚੁਲੇ ਪੁਰ ਰਖਕੇ ਹੇਠਾਂ ਅੱਗ ਜਲਾ ਦਿਤੀ ਗਈ। ਜ਼ੇਬਾਂ ਦੇ ਪਾਸ ਜਾਕੇ ਕਹਿਣ

-੬੭-