ਲਗੀ, ਅਕਾਲ ਜੀ! ਤੁਸੀਂ ਮੈਨੂੰ ਪਿਆਰ ਕੀਤਾ ਹੈ ਤੇ ਮੇਰੇ ਲਈ ਸੀ ਕੁਝ ਕਰ ਗੁਜ਼ਰਣ ਲਈ ਤਿਆਰ ਸੌ, ਅਜ ਤੁਹਾਡੀ ਪਿਆਰ ਪ੍ਰੀਖਿਆ ਲਗੀ ਹੈ, ਵੇਖਣਾ ਕਿਧਰੇ ਡੌਲ ਨਾ ਜਾਣਾ। ਖੌਲਦੇ ਪਾਣੀ ਉਬਲ ਕੇ ਮਰ ਜਾਣਾ,ਪਰ ਪ੍ਰੇਮ ਦੇ ਪਾਕ ਨਾਂ ਤੇ ਧੱਬਾ ਨਾ ਲਾਣਾ-
ਆਕਲ ਨੂੰ ਆਪਣੇ ਕੀਤੇ ਸਾਰੇ ਵਾਹਿਦੇ ਯਾਦ ਸਨ ਤੇ ਉਹ ਪ੍ਰਵਾਨਿਆਂ ਵਿਚੋਂ ਸੀ ਜਿਹੜੇ ਸ਼ਮਾ ਪੁਰ ਮਰ ਮਿਟਣਾ ਜਾਣਦੇ ਸਨ, ਪਰ ਮੂੰਹੋਂ ਸੀ ਨਹੀਂ ਕਰਦੇ। ਉਹ ਪਿਆਰ ਵੇਦੀ ਪੁਰ ਹਸਦਾ ਹਸਦਾ ਕੁਰਬਾਨ ਹੋ ਗਿਆ, ਪਰ ਪ੍ਰੇਮ ਦੇ ਪਵਿੱਤ੍ਰ ਨਾਂ ਨੂੰ ਧੱਬਾ ਨਾ ਲਗਣ ਦਿਤਾ।
ਆਕਲ ਖਾਂ ਦੀ ਦਰਦਨਾਕ ਮੌਤ ਪਿਛੋਂ ਜ਼ੇਬਾਂ ਦੀ ਦੁਨੀਆ ਸੂੰਞੀ ਗਈ। ਉਹ ਦਿਨ ਰਾਤ ਆਪਣੇ ਮਾਹੀ ਨੂੰ ਯਾਦ ਕਰ ਕੇ ਰੋਂਦੀ ਤੇ ਆਪਣੇ ਪਿਤਾ ਦੀ ਬੇਤਰਸੀ ਤੇ ਆਪਣੀ ਕਮਜ਼ੋਰੀ ਪੁਰ ਘੰਟਿਆਂ ਬਧੀ ਅਥਰੂ ਕੇਰਦੀ ਰਹਿੰਦੀ। ਬਾਦਸ਼ਾਹ ਉਸਦਾ ਇਹ ਰੋਣਾ ਵੀ ਨਾ ਸਹਾਰ ਸਕਿਆ। ਉਸਨੂੰ ਸਲੀਮ ਗੜ ਦੇ ਕਿਲੇ ਵਿੱਚ ਕੈਦ ਕਰ ਦਿਤਾ ਗਿਆ ਤੇ ਉਸਦੀ ਚਾਰ ਲਖ ਸਾਲਾਨਾ ਦੀ ਪੈਨਸ਼ਨ ਵੀ ਬੰਦ ਕਰ ਦਿਤੀ ਗਈ। ਨੌਜਵਾਨ ਪ੍ਰੇਮਕਾ ਦੀਆਂ ਮਾਸੂਮ ਰੀਝਾਂ ਨੂੰ ਬੜਾ ਬੇ- ਰਹਿਮੀ ਨਾਲ ਕਿਲ੍ਹੇ ਚਿ ਕੁਚਲਿਆ ਗਿਆ। ਉਸਦੀਆਂ ਦੇ ਨਾਕ ਨਜ਼ਮਾਂ ਤੋਂ ਪਤਾ ਲਗਦਾ ਹੈ ਕਿ ਜ਼ੇਬਾਂ ਨੇ ਇਹ ਮੁਸੀਬਤ ਕਾਲ ਕਿਸ ਤਰਾਂ ਕਟਿਆ ਸੀ ਅਜ ਆਪਣੇ ਪਰਾਏ ਹੋ ਗਏ ਹਨ-ਦੋਸਤ ਦੁਸ਼ਮਣ ਬਣ ਬੈਠੇ ਹਨ। ਖੁਦਾਇਆ ਜਦ ਦੁਨੀਆਂ ਇੰਨੀ ਬਦਲ ਗਈ ਹੈ, ਇਤਨੀ ਬੇਤਰਸ ਤੇ ਜ਼ਾਲਮ ਹੋ ਗਈ ਹੈ, ਤਾਂ ਮੈਨੂੰ ਸੰਸਾਰ ਤੋਂ ਕਿਉਂ ਨਹੀਂ ਉਠਾ ਲੈਂਦਾ।
੨੬ ਮਈ ਸੰਨ ੧੭੦੨ ਈ: ਨੂੰ ਜੇਬਾਂ ਇਸ ਪ੍ਰੇਮ-ਹੀਣ ਸੰਸਾਰ ਨੂੰ ਛਡਕੇ ਆਪਣੇ ਪ੍ਰੇਮੀ ਪਾਸ ਤੁਰ ਗਈ। ਜਦ ਔਰੰਗਜ਼ੇਬ ਨੇ ਸਾਰੀ ਦਾਸਤਾਨ ਸੁਣੀ, ਤਾਂ ਉਸਦਾ ਪਿਤਾ-ਹਿਰਦਾ ਰੋ ਉਠਿਆ