ਪੰਨਾ:ਪ੍ਰੀਤ ਕਹਾਣੀਆਂ.pdf/70

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਦੇਸ


ਕਲੋਪੀਟਰਾ ਦਾ ਖ਼ੌਫ਼ਨਾਕ ਅੰਤ

ਕਿਸ ਨੂੰ ਪਤਾ ਸੀ, ਕਿ ਮਿਸਰ ਦੇ ਸ਼ਾਹ ਟਾਲਮ ਅਲਟੈਸ ਦੇ ਘਰ ਬੁਢੇਪੇ ਸਮੇਂ ਪੈਦਾ ਹੋਣ ਵਾਲੀ ਕੁੜੀ ਆਪਣੀ ਜਵਾਨੀ ਵਿੱਚ ਦੁਨੀਆਂ ਦੇ ਵਡੇ ਵਡੇ ਬਾਦਸ਼ਾਹਵਾਂ, ਸ਼ਾਹਜ਼ਾਦਿਆਂ, ਤੇ ਜਰਨੈਲਾਂ ਨੂੰ ਉਂਗਲੀਆਂ ਤੇ ਨਚਾਵੇਗੀ। ਉਸ ਦੇ ਆਸ਼ਕ ਇਕ ਦੂਜੇ ਦੇ ਖੂਨ ਦੇ ਪਿਆਸੇ ਹੋਣਗੇ, ਤੇ ਇਹ ਉਹਨਾਂ ਦਾ ਤਮਾਸ਼ਾ ਹੀ ਨਹੀਂ ਵੇਖੇਗੀ, ਸਗੋਂ ਉਹਨਾਂ ਦੇ ਲਹੂ ਵਿਚ ਨਹਾਇਆ ਕਰੇਗੀ।
ਪਹਿਲੋ ਪਹਿਲ ਦੁਨੀਆਂ ਸਾਹਮਣੇ ਇਹ ਹੁਸੀਨ ਸ਼ਾਹਜ਼ਾਦੀ ਉਦੋਂ ਆਈ, ਜਦ ਮਿਸਰ ਨੂੰ ਜੂਲੀਅਸ ਸੀਜ਼ਰ ਦੇ ਹਮਲੇ ਨੇ ਬਿਲਕੁਲ ਤਬਾਹ ਤੇ ਬਰਬਾਦ ਕਰ ਕੇ ਰਖ ਦਿਤਾ ਸੀ। ਮਿਸਰ ਦੇ ਬੁਢੇ ਬਾਦਸ਼ਾਹ ਨੇ ਜੂਲੀਅਸ ਸੀਜ਼ਰ ਦੇ ਕਦਮਾਂ ਤੇ ਤਾਜ ਰਖਦਿਆਂ ਹੋਇਆਂ ਕਿਹਾ:- ਮੇਰੀ ਪਰਜਾ ਤੇ ਹੋਰ ਜ਼ੁਲਮ ਨਾ ਕਰੋ, ਸ਼ਹਿਨਸ਼ਾਹ! ਮੈਂ ਤੁਹਾਡੀ ਹਰ

-੭੦-