ਪੰਨਾ:ਪ੍ਰੀਤ ਕਹਾਣੀਆਂ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਈਨ ਮੰਨਣ ਲਈ ਤਿਆਰ ਹਾਂ।"
ਜੂਲੀਅਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀ ਸੀ। ਅਜ ਮਿਸਰ ਦਾ ਬਾਦਸ਼ਾਹ-ਜਿਸ ਨੇ ਆਪਣੀ ਜਵਾਨੀ ਵਿਚ ਨਾਲ ਦੀਆਂ ਸਰਹਦਾਂ ਦੀ ਇਟ ਨਾਲ ਇਟ ਖੜਕਾਈ ਸੀ-ਉਸ ਦੇ ਕਦਮਾਂ ਵਿਚ ਤਾਜ ਰਖਕੇ ਜਾਨ-ਬਖਸ਼ੀ ਲਈ ਤਰਲੇ ਲੈ ਰਿਹਾ ਸੀ।
ਮਿਸਰ ਦੇ ਹਾਰੇ ਹੋਏ ਬਾਦਸ਼ਾਹ ਨੇ ਜ਼ਾਲਮ ਜੂਲੀਅਸ ਨੂੰ ਖੁਸ਼ ਕਰਨ ਲਈ ਇਕ ਵਡੀ ਭਾਰੀ ਦਾਹਵਤ ਕੀਤੀ। ਦਰਿਆ ਨੀਲ ਦੇ ਕੰਢੇ ਇਕ ਖ਼ੂਬਸੂਰਤ ਬਾ਼ਗ ਵਿਚ ਇਹ ਇਕਠ ਸੀ। ਮਿਸਰ ਦੀਆਂ ਸੁੰਦਰ ਤੇ ਰੰਗੀਨ ਨਾਚੀਆਂ ਨੂੰ ਖਾਸ ਤੌਰ ਤੇ ਬੁਲਾਇਆ ਗਿਆ ਸੀ। ਉਨ੍ਹਾਂ ਆਪਣੇ ਹੁਸੀਨ ਨਗ਼ਮਿਆਂ ਨਾਲ ਹਾਜ਼ਰ ਲੋਕਾਂ ਨੂੰ ਮਸਤ ਕਰ ਦਿਤਾ। ਅਚਾਨਕ ਲੋਕਾਂ ਦੀਆਂ ਨਿਗਾਹਾਂ ਇਕ ਪਾਸੇ ਖਿਚੀਆਂ ਗਈਆਂ। ਬੁਢੇ ਮਿਸਰੀ ਸ਼ਾਹ ਦੀ ਸਤਾਰਾਂ ਸਾਲ ਦੀ ਖੂਬਸੂਰਤ ਸ਼ਾਹਜ਼ਾਦੀ ਵੇਖਣ ਵਾਲਿਆਂ ਦੇ ਦਿਲਾਂ ਤੇ ਬਿਜਲੀਆਂ ਢਾਹੁੰਦੀ ਦਰਬਾਰ ਵਿਚ ਦਾਖ਼ਲ ਹੋਈ। ਉਸ ਦੇ ਹੁਸਨ ਦਾ ਦਰਿਆ ਪੂਰੇ ਜੋਬਨ ਵਿੱਚ ਠਾਠਾਂ ਮਾਰ ਰਿਹਾ ਸੀ। ਜ਼ਾਲਮ ਤੇ ਮਿਸਰੀਆਂ ਦੇ ਖੂਨ ਦਾ ਪਿਆਸਾ ਜੁਲੀਅਸ ਸੀਜ਼ਰ ਕਲੇਜਾ ਪਕੜ ਕੇ ਰਹਿ ਗਿਆ। ਸੁੰਦਰੀ ਤੇਜ਼ ਤੇਜ਼ ਕਦਮ ਉਠਾਂਦੀ ਹੋਈ ਰੋਮਨ ਜੇਤੂ ਦੇ ਪਾਸ ਜਾ ਬੈਠੀ।
ਜੂਲੀਅਸ ਤੇ ਮਿਸਰੀ ਨਾਚੀਆਂ ਦੇ ਰਾਗ ਰੰਗ ਦੀ ਚੜ੍ਹੀ ਮਸਤੀ ਇਕ ਦਮ ਕਾਫੂਰ ਹੋ ਗਈ। ਜਿਸ ਵੇਲੇ ਕਲੋਪੀਟਰਾ ਨੇ ਆਪਣੀਆਂ ਟੇਢੀਆਂ ਨਿਗਾਹਾਂ ਨਾਲ ਇਸ ਰੋਮਨ ਪਹਿਲਵਾਨ ਨੂੰ ਵੇਖਿਆ, ਤਾਂ ਇਹ ਘੁਲਾਟੀਆਂ ਪਿਠ ਪਰਨੇ ਡਿਗ ਕੇ ਹੁਸਨ ਪਾਸੋਂ ਪੂਰੀ ਤਰ੍ਹਾਂ ਹਾਰ ਖਾ ਚੁਕਾ ਸੀ। ਦੋਹਾਂ ਦੀਆਂ ਅਖਾਂ ਮਿਲੀਆਂ ਤੇ ਇਸ਼ਾਰਿਆਂ ਵਿਚ ਹੀ ਪਿਆਰ ਮੁਹੱਬਤ ਦੇ ਸੁਨੇਹੇ ਦਿਤੇ ਲਏ ਗਏ।
ਬੁਢਾ ਟਾਲਮੀ ਇਹ ਸਭ ਕੁਝ ਵੇਖ ਰਿਹਾ ਸੀ। ਉਸਦਾ ਮੁਰਝਾਇਆ ਚੇਹਰਾ ਖਿੜ ਗਿਆ। ਉਹ ਹਾਰਕੇ ਵੀ ਜਿਤ ਗਿਆ ਸੀ।

-੭੧-