ਪੰਨਾ:ਪ੍ਰੀਤ ਕਹਾਣੀਆਂ.pdf/74

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਝ ਦਿਨ ਇਨ੍ਹਾਂ ਦੇ ਚੰਗੇ ਗੁਜ਼ਰੇ, ਪਰ ਸੀਜ਼ਰ ਕਲੋਪੀਟਰਾ ਦੋਨਾ ਦੇ ਦਿਲਾਂ ਵਿਚ ਜਿਹੜੀ ਮੁਹੱਬਤ ਦੀ ਅਗ ਲਗੀ ਹੋਈ ਸੀ ਓਹ ਫਿਰ ਰੰਗ ਲਿਆਈ। ਉਹ ਮਿਸਰ ਤੋਂ ਆਪਣੇ ਪਤੀ-ਭਰਾ ਨੂੰ ਨਾਲ ਰੋਮ ਜਾ ਪੁਜੀ ਤੇ ਫਿਰ ਸੀਜ਼ਰ ਨਾਲ ਪ੍ਰੇਮ-ਸਾਗਰ ਵਿਚ ਤਾਰੀ ਲਾਣ ਲਗ ਪਈ।
ਉਸਨੇ ਅਪਣੇ ਪਤੀ ਨੂੰ ਜ਼ਹਿਰ ਦੇ ਦਿਤਾ ਤੋਂ ਬਿਨਾਂ ਰੋਕ ਟੋਕ ਤੋਂ ਸੀਜ਼ਰ ਨਾਲ ਰੰਗ ਰਲੀਆਂ ਵਿਚ ਸ਼ਾਮਲ ਹੋ ਗਈ। ਅਜੇ ਪਤਾ ਨਾ ਕਿਤਨੇ ਰਕੀਬ ਆਸ਼ਕਾਂ ਦੇ ਲਹੂ ਨਾਲ ਉਹ ਨਹਾਉਂਦੀ, ਕਿ ਰੋਮ ਵਿਚ ਮੁੜ ਬਗਾਵਤ ਸ਼ੁਰੂ ਹੋ ਗਈ, ਤੇ ਜੂਲਿਅਸ ਮਾਰਿਆ ਗਿਆ ਕਲੋਪੀਟਰਾ ਅਪਣੇ ਪ੍ਰੇਮੀ ਦੀ ਮੌਤ ਦਾ ਦੁਖ ਨਾ ਸਹਾਰ ਸਕੀ ਤੋਂ ਪਾਗਲਾ ਵਾਂਗ ਜੰਗਲ ਵਲ ਉਠ ਨਠੀ। ਉਸਨੇ ਕਪੜੇ ਲੀਰੋ ਲੀਰ ਕਰ ਦਿੱਤੀ ਅੱਧ ਨੰਗੀ ਹਾਲਤ 'ਚ ਉਹ ਕਿੰਨਾ ਚਿਰ ਅਵਾਰਿਆਂ ਵਾਂਗ ਜੰਗਲਾ। ਰੋਮ ਦੀਆਂ ਗਲੀਆਂ ਵਿਚ ਭੋਂਦੀ ਫਿਰੀ-ਪਰ ਜਦ ਇਸ਼ਕ ਦਾ ਭੂਤ ਸਿਰੋਂ ਲਥਾ, ਤਾਂ ਫਿਰ ਵਾਪਸ ਮਿਸਰ ਆ ਗਈ। ਰੋਮ ਜੂਲੀਅਸ ਸੀਜ਼ਰ ਵਿਰੁਧ ਹੋਈ ਬਗਾਵਤ ਦਾ ਲੀਡਰ ਸੀਜਰ ਦਾ ਇਕ ਮਸ਼ਹੂਰ ਜਰਨੈਲ ਅਨਤੋਨੀ ਸੀ। ਉਹ ਵੀ ਆਪਣਾ ਦਿਲ ਕਲੋਪੀਟਰਾ ਨੂੰ ਦੇ ਬੈਠਾ ਸੀ। ਜੂਲੀਅਸ ਦੀ ਮੌਤ ਨਾਲ ਉਸਦਾ ਮੈਦਾਨ ਹੀ ਸਾਫ ਹੋ ਗਿਆ, ਤਾਂ ਉਸਨੇ ਕਲੋਪੀਟਰਾ ਨੂੰ ਪਿਆਰ ਸਨੇਹਾ ਭੇਜਾ ਪ੍ਰੇਮਕਾ ਆਪਣੇ ਨਵੇਂ ਪ੍ਰੇਮੀ ਦੀ ਜ਼ਿਆਰਤ ਕਰਨ ਇਕ ਵਡੇ ਜਹਾਜ਼ ਸਵਾਰ ਹੋ ਕੇ ਆਈ। ਅਨਤੋਨੀ ਉਸਦੀ ਮੱਹਬਤ ਵਿਚ ਦੀਵਾਨਾ ਹੋ ਉਸ ਨਾਲ ਮਿਸਰ ਜਾ ਪੁਜਾ। ਦੋਵੇਂ ਪ੍ਰੇਮੀ ਹੁਸਨ ਦੇ ਠਾਠਾਂ ਮਾਰਦੇ ਸਾਗਰ ਵਿਚ ਠਿਲ ਪਏ। ਘਰ ਘਰ ਉਨਾਂ ਦੀ ਮੁਹੱਬਤ ਦੇ ਚਰਚੇ ਸ਼ੁਰੂ ਹੋ ਗਏ ਪਰ ਕੁਦਰਤ ਸ਼ਾਇਦ ਕਲੋਪੀਟਰਾ ਤੋਂ ਬਦਲਾ ਲੈਣ ਤੇ ਤੁਲੀ ਹੋਈ ਸੀ। ਉਹ ਜ਼ਿਆਦਾ ਦੇਰ ਇਸ ਨੂੰ ਮੌਜਾਂ ਮਾਣਦਿਆਂ ਨਹੀਂ ਸੀ ਦੇਖ ਸਕਦੀ। ਅਨਤੋਨੀ ਦਾ ਪਿਆਰ ਕੁਛ ਦੇਰ ਪਿਛੋਂ ਠੰਡਾ ਪੈ ਗਿਆ ਤੇ ਉਸ

-੭੪-