ਪੰਨਾ:ਪ੍ਰੀਤ ਕਹਾਣੀਆਂ.pdf/75

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਦਿਲ ਕਲੋਪੀਟਰਾ ਤੋਂ ਉਚਾਟ ਹੋ ਕੇ ਹੋਰ ਕਿਸੇ ਨਵ-ਜੋਬਨ ਕਲੀ ਗਿਰਦ ਘੁਮਣ ਲਗਾ। ਉਸਦੀ ਨਵੀਂ ਪ੍ਰੇਮਕਾ ਵਿਕਟੋਰੀਆ ਬੜੀ ਹੁਸੀਨ, ਜੋਬਨ ਮਤੀ ਸੁੰਦਰਤਾ ਦੀ ਮਲਕਾ ਜਾਪਦੀ ਸੀ, ਅਨਤੋਨੀ ਕਲੋਪੀਟਰਾਂ ਦੀ ਢਲ ਚੁਕੀ ਜਵਾਨੀ ਦੀ ਪੂਜਾ ਛਡਕੇ ਵਿਕਟੋਰਿਆ ਦਾ ਪੁਜਾਰੀ ਬਣ ਗਿਆ।
ਕਲੋਪੀਟਰਾ ਸਚੇ ਦਿਲੋਂ ਅਨਤੋਨੀ ਨੂੰ ਚਾਹੁੰਦੀ ਸੀ। ਜਿਸ ਕਾਰਣ ਥੋੜੇ ਦਿਨਾਂ ਮਗਰੋਂ ਉਹ ਫਿਰ ਇਸ ਵਲ ਖਿਚਿਆ ਜਾਣ ਲਗਾ-ਪਰ ਹੁਣ ਉਸ ਦੇ ਦਿਲ ਵਿਚ ਮੁਲਕ-ਗੀਰੀ ਦੇ ਲਾਲਚ ਕਾਰਣ ਪਹਿਲਾਂ ਵਰਗਾ ਪਿਆਰ ਨਹੀਂ ਸੀ ਰਿਹਾ--ਅਨਤੋਨੀ ਨੇ ਬੜੀ ਭਾਰੀ ਫ਼ੌਜ ਲੈ ਕੇ ਰੋਮ ਤੇ ਹਲਾ ਬੋਲਿਆ, ਜਿਸ ਵਿਚ ਉਸਨੂੰ ਭਾਰੀ ਹਾਰ ਹੋਈ। ਕੋਲਪੀਟਰਾ ਨੇ ਅਜ ਤੀਕ ਹਾਰ ਨਹੀਂ ਸੀ ਵੇਖੀ। ਉਸਨੇ ਆਪਣੇ ਹਾਰੇ ਹੋਏ ਪ੍ਰੇਮੀ ਨੂੰ ਸੁਨੇਹਾ ਭੇਜਿਆ ਕਿ ਉਹ ਉਸਦੇ ਮਥੇ ਲਗਣ ਦੀ ਥਾਂ ਮੌਤ ਨਾਲ ਜਫੀ ਪਾਣਾ ਵਧੇਰੇ ਪਸੰਦ ਕਰੇਗੀ।
ਅਨਤੋਨੀ ਨੂੰ ਇਸ ਗਲ ਦਾ ਸਖ਼ਤ ਰੰਜ ਹੋਇਆ। ਇਸ ਦੁਖ ਨੂੰ ਨਾ ਸਹਾਰਣ ਕਰਕੇ ਉਸਦੀ ਦੁਜੇ ਦਿਨ ਹੀ ਮੌਤ ਹੋ ਗਈ।
ਕਿਧਰੇ ਦੂਰ ਬੈਠੇ ਇਕ ਜ਼ਹਿਰੀਲੇ ਸਪ ਨੇ ਇਸ ਹੁਸਨ ਦੀ ਮਲਕਾ ਦੇ ਹੰਕਾਰ ਨੂੰ ਵੇਖ ਕੇ ਫੁੰਕਾਰਾ ਮਾਰਿਆ। ਸ਼ਾਇਦ ਉਹ ਵੀ ਇਸ ਕਾਤਲ ਤੇ ਖੂ਼ਨੀ ਨਾਗਣ ਨੂੰ ਚੁੰਮਣਾ ਚਾਹੁੰਦਾ ਸੀ- ਉਸ ਨੇ ਇਕੋ ਚੁੰਮਣ ਨਾਲ ਇਸਦਾ ਅੰਤ ਕਰ ਦਿਤਾ।
ਇਹ ਸੀ ਇਸ ਦੁਨੀਆਂ ਦੀ ਅਤੁ ਹਸੀਨ ਮਲਕਾਂ ਦਾ ਦਰਦ ਨਾਕ ਅੰਤ।

{{{2}}}

-੭੫-