ਸਮੱਗਰੀ 'ਤੇ ਜਾਓ

ਪੰਨਾ:ਪ੍ਰੀਤ ਕਹਾਣੀਆਂ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਂ ਦੀ ਇਕ ਮੁਟਿਆਰ ਵੇਸਵਾ ਰਹਿੰਦੀ ਸੀ। ਉਹ ਬੇ-ਹਦ ਸੁੰਦਰ ਗਾਇਕਾ ਤੇ ਨਾਚੀ ਸੀ। ਪਹਿਲੀ ਨਜ਼ਰੇ ਹੀ ਬਾਜੀ ਰਾਵ ਘਾਇਲ ਹੋ ਗਿਆ | ਉਸ ਨੇ ਉਸ ਦੀ ਵੀ ਛਤ੍ਰ-ਪਤ ਪਾਸੋਂ ਮੰਗ ਕੀਤੀ। ਛਤ੍ਰ-ਪਤ ਨੇ ਉਸ ਨੂੰ ਬਾਜੀ ਰਾਵ ਦੇ ਹਵਾਲੇ ਕਰ ਦਿਤਾ। ਇਸ ਤਰਾਂ ਮਸਤਾਨੀ ਬਾਜੀ ਰਾਵ ਪੇਸ਼ਵਾ ਦੇ ਸ਼ਾਹੀ ਮਹੱਲਾਂ ਵਿਚ ਦਾਖਲ ਹੋ ਗਈ।
ਬੰਦੇਲ ਖੰਡ ਵਾਪਸ ਆ ਕੇ ਬਾਜੀ ਰਾਵ ਨੇ ੧੭੩੦ ਈ: ਵਿੱਚ ਪੂਨੇ ਵਿਚ ਇਕ ਆਲੀਸ਼ਾਨ ਮਹੱਲ ਬਨਵਾਣਾ ਸ਼ੁਰੂ ਕਰ ਦਿਤਾ। ਉਸ ਦਾ ਨਾਂ ਸ਼ਨਿ-ਵਾਰ ਬਾੜਾ' ਰਖਿਆ ਗਿਆ, ਤੇ ਉਸ ਦੇ ਨਾਲ ਹੀ ਮਿਲਵਾਂ ਇਕ ਹੋਰ ਮਹੱਲ ਮਸਤਾਨੀ ਲਈ ਬਣਵਾਇਆ ਗਿਆ ਮਸਤਾਨੀ ਦਾ ਮਹੱਲ ਵਿਚ ਦਾਖਲ ਹੋਣਾ ਮਰਹਟਾ ਸਰਦਾਰਾਂ ਨੂੰ ਬੜਾ


ਦਾ ਪਿਆਲਾ ਉਸ ਦੇ ਲੱਬਾਂ ਨੂੰ ਛੂਹਣ ਵਾਲਾ ਹੀ ਸੀ ਕਿ ਮਰਹਟਾ ਫੌਜ ਆ ਪਹੁੰਚੀ। ਮਸਤਾਨੀ ਇਸੇ ਹਾਲਤ ਵਿਚ ਗਿਫ਼ਤਾਰ ਕਰ ਲਈ। ਗਈ ਤੇ ਚਿਮਣਾ ਜੀ ਦੇ ਪੇਸ਼ ਕੀਤੀ ਗਈ। ਚਿਮਣਾ ਜੀ ਨੇ ਉਸ ਪਾਸੋਂ ਪੁਛਿਆ ਕਿ ਉਹ ਕਿਉਂ ਆਤਮਘਾਤ ਕਰਨਾ ਚਾਹੁੰਦਾ ਸੀ? ਤਾਂ ਮਸਤਾਨੀ ਨੇ ਬੜੇ ਦਰਦਨਾਕ ਸ਼ਬਦਾਂ ਵਿਚ ਉਤਰ ਦਿਤਾ "ਮੇਰਾ ਪ੍ਰੇਮੀ ਸਆਦਤ ਖਾਂ ਮੈਨੂੰ ਜਾਨ ਤੋਂ ਵੱਧ ਪਿਆਰ ਕਰਦਾ ਸੀ ਜਦ ਉਹ ਹੀ ਨਹੀਂ, ਤਾਂ ਮੈਂ ਜ਼ਿੰਦਾ ਕਿਸ ਲਈ ਰਹਾਂ?"
ਇਹਨਾਂ ਸ਼ਬਦਾਂ ਦਾ ਚਿਮਣਾ ਜੀ ਪੁਰ ਬੜਾ ਅਸਰ ਹੋਇਆ, ਤੇ ਉਸ ਨੇ ਮਸਤਾਨੀ ਨੂੰ ਯਕੀਨ ਦਿਲਾਇਆ ਕਿ ਉਸ ਨੂੰ ਕਿਸੇ ਕਿਸਮ ਦੀ ਤਕਲੀਫ ਨਹੀਂ ਹੋਣ ਦਿਤੀ ਜਾਵੇਗੀ। ਪੇਸ਼ਵਾ ਬਾਜੀ ਰਾਵ ਉਨੀਂ ਦਿਨੀਂ ਦਖਣ ਵਲ ਗਿਆ ਹੋਇਆ ਸੀ। ਜਦ ਉਹ ਵਾਪਸ ਮੁੜਿਆ ਤਾਂ ਸਾਰਾ ਹਾਲ ਉਸ ਨੂੰ ਦਸਿਆ ਗਿਆ। ਮਸਤਾਨੀ ਦੀ ਇਹ ਗਲ ਪੇਸ਼ਵਾ ਦੇ ਦਿਲ ਵੀ ਲਗ ਗਈ ਕਿ ਹੁਣ ਉਹ ਜੀਵੇ ਤਾਂ ਕਿਸ ਖ਼ਾਤਰ? ਮਸਤਾਨੀ ਨੂੰ ਦਰਬਾਰ ਵਿਚ

-੭੮-