ਪੰਨਾ:ਪ੍ਰੀਤ ਕਹਾਣੀਆਂ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘੜੀ ਗੁਜ਼ਰਾਣ ਆਉਂਦੇ ਹਨ, ਤਾਂ ਘਰ ਦੀ ਸੁਆਣੀ ਖਿੜੇ ਮਥੇ ਮਿਲਣ ਦੀ ਥਾਂ ਮੂੰਹੋਂ ਗੁਸੇ ਦੀ ਝਗ ਸੁਟਦੀ ਉਨਾਂ ਦਾ ਜੀਣਾ ਹਰਾਮ ਕਰ ਦੇਂਦੀ ਹੈ। ਜੇ ਉਹ ਇਸ ਦੁਖ ਭਰੇ ਜੀਵਣ ਦੀ ਸੋ ਬਾਹਰ ਕਢਦੇ ਹਨ, ਤਾਂ ਲੋਕਾਂ ਦੀਆਂ ਉਂਗਲਾਂ ਦਾ ਨਿਸ਼ਾਨਾ ਬਣਨ ਦਾ ਡਰ ਹੈ ਮਜਬੂਰਨ ਉਹ ਗੁਸਾ ਪੀ ਜਾਣ ਦੇ ਆਦੀ ਹੋ ਜਾਂਦੇ ਹਨ, ਤੇ ਅੰਤ ਨੂੰ ਅਚਾਨਕ ਇਕ ਦਿਨ ਉਨ੍ਹਾਂ ਦਾ ਹਿਰਦਾ ਸੜ ਕੇ ਸੁਆਹ ਹੋ ਜਾਂਦਾ ਹੈ
ਪਰ, ਅਸੀਂ ਦੂਜੀ ਸ਼੍ਰੇਣੀ ਦੇ ਇਕ ਮਹਾਂਪੁਰਸ਼ ਦਾ ਜ਼ਿਕਰ ਕਰਦੇ ਹਾਂ, ਜਿਸ ਨੂੰ ਕਾਮਯਾਬੀ ਦੀ ਟੀਸੀ ਤੇ ਪਹੁੰਚਾਣ ਵਾਲੀ ਉਸ ਦੀ ਪ੍ਰੇਮਕਾ ਸੀ।
ਅਜ ਇੰਗਲੈਂਡ ਦੇ ਬੱਚੇ ਬੱਚੇ ਦੀ ਜ਼ਬਾਨ ਤੇ ਰੈਮਜ਼ੇ ਮੈਕਡਾਨਲਡ ਦਾ ਨਾਂ ਹੈ, ਪਰ ਆਮ ਲੋਕੀ ਉਸ ਦੇ ਮੁਢਲੇ ਜੀਵਣ ਤੋਂ ਜਾਣੂ ਨਹੀਂ। ਜਦੋਂ ਲੰਦਨ ਵਿਚ ਉਸ ਨੂੰ ਕਈ ਦਿਨ ਖਾਲੀ ਪੇਟ ਗੁਜ਼ਾਰਨੇ ਪੈਂਦੇ ਸਨ। ਛੋਟੀਆਂ ਛੋਟੀਆਂ ਨੌਕਰੀਆਂ ਲਈ ਉਸ ਨੇ ਲੋਕਾਂ ਦੇ ਤਰਲੇ ਕਢੇ। ਕਈ ਵਰ੍ਹਿਆਂ ਤਕ ਉਹ ਪਾਰਲੀਮੈਂਟ ਦੇ ਇਕ ਲਿਬਰਲ ਮੈਂਬਰ ਦੇ ਪਾਸ ਮੁਣਸ਼ੀ ਦੇ ਤੌਰ ਤੇ ਕਾਗਜ਼ ਕਾਲੇ ਕਰ ਕਰ ਪੇਟ ਭਰਦਾ ਰਿਹਾ। ਫਿਰ ਸੋਸ਼ਲਿਸਟ ਪਾਰਟੀ ਵਲੋਂ ਉਹ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ। ਮਜ਼ਦੂਰ ਪਾਰਟੀ ਦਾ ਲੀਡਰ ਤੇ ਅਖੀਰ ਉਹ ਇੰਗਲੈਂਡ ਦੇ ਵਡੇ ਵਜ਼ੀਰ ਦੀ ਪਦਵੀ ਤੇ ਪੁਜਾ। ਇਡੀ ਭਾਰੀ ਤਰੱਕੀ ਦਾ ਰਾਜ਼ ਉਸ ਦੀ ਧਰਮਪਤਨੀ ਹੀ ਸੀ
ਮਿ ਮੈਕਡਾਨਲਡ ਆਪਣੀ ਵਹੁਟੀ ਬਾਰੇ ਲਿਖਦਾ ਹੈ-'ਜਦ ਮੈੰਨੂ ਚਹੁੰ ਪਾਸਿਉਂ ਮੁਸੀਬਤਾਂ ਘੇਰ ਖਲੋਂਦੀਆਂ ਸਨ, ਤਾਂ ਮੈਂ ਆਪਣੀ ਪਤਨੀ ਪਾਸ ਮਨ ਦੀ ਸ਼ਾਂਤੀ ਲਈ ਚਲਾ ਜਾਂਦਾ ਸੀ। ਉਹ ਪਿਆਰ ਕਰਦੀ, ਪੁਚਕਾਰਦੀ ਹੌਸਲਾ ਦੇਂਦੀ, ਤੇ ਫਿਰ ਜੀਵਣ ਦੀਆਂ

-੮੩-