ਪੰਨਾ:ਪ੍ਰੀਤ ਕਹਾਣੀਆਂ.pdf/84

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਮੁਸੀਬਤਾਂ ਨਾਲ ਟਕਰ ਲੈਣ ਲਈ ਉਤਸ਼ਾਹ ਭਰਪੂਰ ਅੱਖ ਵਿਚ ਤੋਰ ਦੇਂਦੀ। ਮੈਂ ਥਕ ਕੇ ਦੁਨੀਆਂ ਦੀਆਂ ਠੋਕਰਾਂ ਖਾ ਕੇ ਜੀਵਣ ਤੋਂ ਅਤਿ ਨਿਰਾਸ ਹੋ ਕੇ ਇਸ ਖ਼ਿਆਲ ਨਾਲ ਘਰ ਮੁੜਦਾ ਮੁੜ ਕੇ ਇਸ ਜੀਵਨ ਦਾ ਨਾਂ ਨਹੀਂ ਲਵਾਂਗਾ। ਮੈਂ ਆਪਣੀ ਤੀਵੀਂ ਨੂੰ ਲੈ ਕੇ ਪਿੰਡ ਵਿਚ ਨਠ ਜਾਂਦਾ, ਤੇ ਸੋਚਦਾ ਕਿ ਬਾਕੀ ਜੀਵਨ ਆਪਣੇ ਘਰ ਆਰਾਮ ਨਾਲ ਬਾਲ ਬੱਚਿਆਂ ਤੋਂ ਸਨੇਹੀਆਂ ਵਿਚਕਾਰ ਗੁਜ਼ਾਰਾਗਾ, ਪਰ ਉਹ-ਮੇਰੀ ਜੀਵਣ ਸਾਥਣ-ਕਦੀ ਨਿਰਾਸ਼ ਨਾ ਹੁੰਦੀ। ਉਸ ਦਾ ਹਿਰਦਾ ਦੁਖ ਮੁਸੀਬਤ ਦੀਆਂ ਘੜੀਆਂ ਵੇਖ, ਕੇ ਕਦੀ ਵੀ ਨਹੀ ਸੀ ਡੋਲਿਆ ਫਿਰ ਓਹ ਮੇਰੀ ਪਿਠ ਠੋਕ ਕੇ ਨਵਾਂ ਨਰੋਇਆ ਬਣਾ ਲੜਾਈ ਦੇ ਮੈਦਾਨ ਵਿੱਚ ਘੱਲ ਦੇਂਦੀ ਕਿਸਮਤ ਨਾਲ ਨਵੇ ਸਿਰਿਓ ਟਕਰ ਲੈਣ ਲਈ-!"
੧੮੯੬ ਦੀ ਗਲ ਹੈ, ਜਦ ਇੰਗਲੈਂਡ ਦੇ ਸੋਸ਼ਲਿਸਟ ਘਿਰਣਾ ਦੀ ਨਿਗਾਹ ਨਾਲ ਵੇਖੇ ਜਾਂਦੇ ਸਨ। ਅਸੀ ਇਸੇ ਗਲ ਤੋਂ ਅੰਦਾਜਾ ਲਾ ਸਕਦੇ ਹਾਂ ਕਿ ਉਦੋਂ ਤੋਂ ਪੂਰੇ ੫੦ ਸਾਲ ਪਿਛੋਂ ਅਜ(ਸੰ: ੧੬੪੪) ਤਕ ਹਿੰਦੁਸਤਾਨ ਚਿ ਸੋਸ਼ਲਿਸਟਾਂ ਨਾਲ ਨੀਚ ਜਾਤੀਆਂ ਵਰਗਾ ਸਲੂਕ ਕੀਤਾ ਜਾਂਦਾ ਹੈ। ਉਹਨਾਂ ਨੂੰ ਅਵਾਰੇ, ਲਾਮਜ਼੍ਹਬ’, ‘ਨੀਵੇਂ ਦਰਜ ਦੇ ਲੋਕ ਆਦ ਲਕਬਾਂ ਨਾਲ ਯਾਦ ਕੀਤਾ ਜਾਂਦਾ ਹੈ, ਤਾਂ ਉਦੋਂ ਉਸ ਪਾਰਟੀ ਦੇ ਮੈਂਬਰਾਂ ਨੂੰ ਲੋਕਾਂ ਤੋਂ ਕਿਨੇ ਕੁ ਚੰਗੇ ਸਲੂਕ ਦੀ ਆਸ ਹੋ ਸਕਦੀ ਸੀ।
ਪਾਰਟੀ ਨੇ ਉਸ ਨੂੰ ਪਾਰਲੀਮੈਂਟ ਦਾ ਉਮੀਦਵਾਰ ਖੜਾ ਕੀਤਾ ਉਸ ਨੂੰ ਨਾ ਤਾਂ ਕਾਮਯਾਬੀ ਦੀ ਉਮੈਦ ਸੀ ਤੇ ਨਾ ਹੀ ਉਮੀਦਵਾਰ ਖੜੋਣਾ ਹੀ ਚਾਹੁੰਦਾ ਸੀ, ਪਰ ਉਸ ਨੂੰ ਪਾਰਟੀ ਦੇ ਅਗੇ ਸਿਰ ਝੁਕਾਣਾ ਪਿਆ। ਉਹ ਜਿਸ ਗਲ ਦਾ ਫ਼ੈਸਲਾ ਕਰ ਲੈਂਦਾ ਜਾਂ ਜਿਹੜਾ ਕੰਮ ਉਸ ਨੂੰ ਸੌਂਪ ਦਿਤਾ ਜਾਂਦਾ, ਉਸ ਪਿਛੇ ਜਾਨ ਲੜਾ ਦੇਣ ਤੋਂ ਵੀ ਦਰੇਗ ਨਹੀਂ ਸੀ ਕਰਦਾ। ਉਸ ਨੇ ਨਾਂ ਦਿਨ

-੮੪-