ਪੰਨਾ:ਪ੍ਰੀਤ ਕਹਾਣੀਆਂ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਵੇਖਿਆ ਨਾ ਰਾਤ, ਕਾਮਯਾਬੀ ਲਈ ਦੌੜ ਭਜ ਸ਼ੁਰੂ ਕਰ ਦਿਤੀ। ਪਾਰਟੀ ਪੈਸਿਆਂ ਵਲੋਂ ਬਿਲਕੁਲ ਕੋਰੀ ਹੀ ਸੀ। ਇਸ ਮੁਸੀਬਤ ਨੇ ਉਸ ਨੂੰ ਕੁਝ ਨਿਰਾਸ ਕਰ ਦਿੱਤਾ, ਪਰ ਅਚਾਨਕ ਇਕ ਦਿਨ ਉਸ ਨੂੰ ਇਕ ਚਿਠੀ, ਜਿਸ ਵਿਚ ਚੋਣ ਦੇ ਖਰਚਾਂ ਜੋਗੀ ਕਾਫੀ ਰਕਮ ਵੀ ਸੀ, ਚਿਠੀ ਭੇਜਣ ਵਾਲੇ ਦਾ ਨਾਂ ਚਿਠੀ ਦੇ ਅਖੀਰ ਐਮ. ਏ, ਗਲੈਡ ਸਟੋਨ' ਲਿਖਿਆ ਹੋਇਆ ਸੀ। ਇਹ ਗ਼ੈਬੀ ਮਦਦ ਮਿਲਣ ਕਰ ਕੇ ਮੈਕਡਾਨਲਡ ਨੂੰ ਜੋ ਖੁਸ਼ੀ ਹੋਈ, ਉਸ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਸੀ। ਉਸ ਨੇ ਚਿਠੀ ਦਾ ਜਵਾਬ ਧੰਨਵਾਦ ਸਹਿਤ ਦੇ ਦਿਤਾ ਤੇ ਫਿਰ ਆਪਣੇ ਕੰਮ ਵਿਚ ਜੁਟ ਪਿਆ ।
ਪਿਛੋਂ ਪਤਾ ਲਗਾ, ਕਿ ਚਿਠੀ ਭੇਜਣ ਵਾਲੀ ਦਾ ਪੂਰਾ ਨਾਂ ਮਾਰਗਰੇਟ ਗਲੈਂਡ ਸਟੋਨ ਸੀ, ਤੇ ਉਹ ਇੰਗਲੈਂਡ ਦੇ ਮਸ਼ਹੂਰ ਡਾਕਟਰ ਗਲੈਡਸਟੋਨ ਦੀ ਜਵਾਨ ਪੁੱਤ੍ਰੀ ਸੀ। ਧੰਨਵਾਦ ਦੀ ਚਿਠੀ ਜਦ ਗਲੈਡਸਟੋਨ ਨੂੰ ਮਿਲੀ ਤਾਂ ਉਹ ਬੜੀ ਖੁਸ਼ ਹੋਈ। ਉਸ ਨੇ ਆਪਣੀ ਡਾਇਰੀ ਵਿਚ ਇਕ ਨੋਟ ਦਿਤਾ- ਜੇ. ਆਰ. ਮੈਕਡਾਨਲਡ ਦਾ ਪਹਿਲਾ ਪੱਤ੍ਰ-੨੬ ਮਈ ੧੯੬੬ ਨੂੰ ਮਿਲਿਆ...।"
ਮੈਕਡਾਨਲਡ ਦੀ ਉਮਰ ਉਦੋਂ ੩੦ ਸਾਲ ਦੀ ਸੀ ਤੇ ਹਾਲੀਂ ਤਕ ਉਹ ਪ੍ਰੇਮ ਵਲੋਂ ਬਿਲਕੁਲ ਕੋਰਾ ਸੀ।
ਰੋਟੀ ਦੇ ਮਸਲੇ ਤੋਂ ਛੁਟਕਾਰਾ ਮਿਲ ਜਾਣ ਤੇ ਹੀ ਪ੍ਰੇਮ ਦੀਆਂ ਗਲੀਆਂ ਦੇ ਚਕਰ ਕਟੇ ਜਾ ਸਕਦੇ ਹਨ। ਕਿਸੇ ਨੇ ਠੀਕ ਕਿਹਾ ਹੈ-"ਜ਼ਰ ਬਿਨਾਂ ਇਸ਼ਕ ਟੈਂ ਟੈਂ।" ਮੈਕਡਾਨਲਡ ਦਾ ਜੀਵਣ ਬੜੀਆਂ ਮੁਸੀਬਤਾਂ ਵਿਚ ਗੁਜ਼ਰਿਆ, ਇਸੇ ਲਈ ਉਹ ਆਮ ਕਰਕੇ ਸੰਜੀਦਾ ਹੀ ਰਿਹਾ ਕਰਦਾ ਸੀ ਤੇ ਉਸਦਾ ਬਹੁਤਾ ਵਕਤ ਪਾਰਟੀ ਪ੍ਰਚਾਰ ਤੇ ਹੀ ਖ਼ਰਚ ਹੁੰਦਾ ਸੀ।
ਗਲੈਡਸਟੋਨ, ਰੈਮਜੇ ਮੈਕਡਾਨਲਡ ਦੀਆਂ ਮਜ਼ਦੂਰ ਜਲਸੇ ਵਿਚ ਕੀਤੀਆਂ ਤਕਰੀਰਾਂ ਬੜੀ ਦਿਲਚਸਪੀ ਨਾਲ ਸੁਣਿਆ ਕਰਦੀ

-੮੫-