ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਦੇਸ
ਨਵਾਬ ਖੈਰਪੁਰ ਤੇ ਇਕਬਾਲ ਬੇਗ਼ਮ
ਖੈਰਪੁਰ ਸਿੰਧ ਦੀ ਇਕ ਮਸ਼ਹੂਰ ਮੁਸਲਮ ਰਿਆਸਤ ਹੈ। ਇਸ ਦਾ ਨਵਾਬ ਹਿਜ਼ਰਾਈਨੈਸ ਮੀਰ ਅਲੀ ਨਿਵਾਜ਼ ਖਾਨ ਹੈ। ਉਸ ਦੀ ਪਹਿਲੀ ਸ਼ਾਦੀ ਇਕ ਬੜੇ ਉਚ। ਮੁਸਲਮ ਘਰਾਣੇ ਚ ਹੋਈ ਹੋਈ ਸੀ, ਤੇ ਦੂਜੀ ਪਹਿਲਾਂ ਕੁਝ ਚਿਰ ਚੋਰੀ ਛੁਪੀ ਤੇ ਫਿਰ ਜ਼ਾਹਿਰਾ ਲਾਹੌਰ ਦੇ ਵੇਸਵਾ ਬਾਜ਼ਾਰ ਹੀਰਾ ਮੰਡੀ ਦੀ ਇਕ ਸੁੰਦਰੀ ਇਕਬਾਲ ਬੇਗਮ ਬਾਲੀ ਨਾਲ ਹੋਈ।
ਇਹ ਵਾਕਿਆ ਮਈ ੧੯੨੬ ਨੂੰ ਲੋਕਾਂ ਸਾਹਮਣੇ ਆਇਆ। ਇਨ੍ਹੀਂ ਦਿਨੀਂ ਮੀਰ ਅਲੀ ਨਿਵਾਜ਼ ਖਾਨ ਤੇ ਨਾ ਦੀ ਇਸ਼ਕ ਕਹਾਣੀ ਬੱਚੇ ਬੱਚੇ ਦੀ ਜ਼ੁਬਾਨ ਤੋਂ ਹੋ ਗਈ ਤੇ ਲੋਕੀ ਬੜੇ ਉਤਸ਼ਾਹ ਨਾਲ ਹਰ ਰੋਜ਼ ਸਵੇਰ ਦੀ ਅਖਬਾਰ ਦੇ ਕਾਲਮਾਂ ਵਿਚ ਓਪ੍ਰੋਕਤ ਪ੍ਰੇਮ ਕਾਂਡ ਬਾਰੇ ਕੋਈ ਨਵੀਂ ਖਬਰ ਦੀ ਉਡੀਕ ਕਰਦੇ ਸਨ।
-੮੮-