ਪੰਨਾ:ਪ੍ਰੀਤ ਕਹਾਣੀਆਂ.pdf/89

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ




ਸ਼ੁਰੂ ਸ਼ੁਰੂ ਵਿਚ ਮੀਰ ਅਲੀ ਦੀ ਨਜ਼ਰ ਜਦ ਬਾਲੀ ਪੁਰ ਤਾਂ ਉਹ ਉਸ ਲਈ ਦੀਵਾਨਾ ਹੋ ਉਠਿਆ। ਅਖੀਰ ਉਸ ਨੇ ਬੜੀਆਂ ਮੁਸ਼ਕਲਾਂ ਨਾਲ ਤੇ ਬੜਾ ਖਰਚ ਕਰ ਕੇ ਬਾਲੀ ਨੂੰ ਚੋਰੀ ਸਾਦੀ ਕਰ ਕੇ ਖੈਰ ਪਰ ਰਹਿਣ ਲਈ ਮਨਾ ਲਿਆ। ਇਸ ਤਰਾਂ ਚ ਵਿਆਹ ਕਰਨ ਤੋਂ ਨਵਾਬ ਦਾ ਖਿਆਲ ਇਹ ਸੀ ਕਿ ਇਕ ਉਸਦੀ ਪਹਿਲੀ ਵਹੁਟੀ ਨਾਲ ਸਬੰਧ ਨਾ ਖਰਾਬ ਹੋਣਗੇ, ਉਜ ਬੰਬਈ ਹਕੂਮਤ ਨੂੰ ਨਰਾਜ਼ਗੀ ਦਾ ਮੋਕਹਿ ਨਹੀਂ ਮਿਲੇਗਾ। ਬਾਲੀ ਲਈ ਇਕ ਵੱਖਰਾ ਬੰਗਲਾ ਨੀਯਤ ਕੀਤਾ ਗਿਆ, ਤੇ ਕੁਝ ਚਿਰ ਤਕ ਦੋਵੇਂ ਛੁਪ ਛੁਪ ਕੇ ਮਿਲਦੇ ਤੇ ਐਸ਼ ਦੇ ਦਿਨ ਗੁਜ਼ਾਰਦੇ ਰਹੇ।
ਇਨ੍ਹਾਂ ਦਿਨਾਂ ਵਿਚ ਹੀ ਬਾਲੀ ਦੀ ਮਾਂ ਦੀ ਲਾਹੌਰ ਵਿੱਚ ਮੌਤ ਹੋ ਗਈ। ਮਜਬੂਰਨ ਨਵਾਬ ਨੇ ਬਾਲੀ ਨੂੰ ਮਾਤਮ ਪੁਰਸੀ ਲਈ ਲਾਹੌਰ ਘਲਿਆ। ਬਹੁਤ ਸਾਰੇ ਕੀਮਤੀ ਜ਼ੇਵਰ ਤੇ ਕੱਪੜੇ ਬਾਲੀ ਪਾਸ ਸਨ ਤੇ ਕਈ ਨੌਕਰਾਂ ਦੇ ਸ਼ਹਾਨਾ ਜਲੂਸ ਨਾਲ ਉਹ ਲਾਹੌਰ ਪਹੁੰਚੀ।
ਜਦ ਉਸ ਦੇ ਰਿਸ਼ਤੇਦਾਰਾਂ ਨੇ ਬਾਲੀ ਨੂੰ ਬੜੇ ਕੀਮਤੀ ਗਹਿਣਿਆਂ ਨਾਲ ਲਦਿਆ ਵੇਖਿਆ, ਤਾਂ ਉਨਾਂ ਦੇ ਮੂੰਹ ਵਿਚ ਪਾਣੀ ਭਰੇ ਆਇਆ। ਬਾਲੀ ਕੁਝ ਦਿਨ ਲਾਹੌਰ ਆਪਣੇ ਰਿਸ਼ਤੇਦਾਰਾਂ ਪਾਸ ਠਹਿਰੀ ਤੇ ਮਗਰੋਂ ਰਿਸ਼ਤੇਦਾਰਾਂ ਨੇ ਗਹਿਣਿਆਂ ਦੇ ਲਾਲਚ ਪਿਛ ਉਸ ਨੂੰ ਤੋਰਨੋਂ ਇਨਕਾਰ ਕਰ ਦਿਤਾ। ਰਿਆਸਤ ਵਲੋਂ ਕਾਫੀ ਕੋਸਿਸ ਕੀਤੀ ਗਈ ਪਰ ਓਹ ਲਾਹੌਰੋਂ ਨਾ ਆਈ! ਅਖੀਰ ਮਜਬੂਰ ਹੋ ਕੇ ਨਵਾਬ ਨੇ ਆਪ ਲਾਹੌਰ ਜਾਣਾ ਪਿਆ, ਉਸ ਨੇ ਆਪਣੀ ਵਲੋਂ ਬਾਲੀ ਨੂੰ ਨਾਲ ਲਿਜਾਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਲਾਲਚੀ ਰਿਸ਼ਤੇਦਾਰਾਂ ਨੇ ਬਾਲੀ ਨੂੰ ਨਾ ਤੋਰਿਆ
ਅਠ ਨੌਂ ਮਹੀਨਿਆਂ ਨੂੰ ਉਹ ਸਾਰੇ ਜ਼ੇਵਰ ਖੁਰਦ ਬੁਰਦ ਕਰ ਲਏ ਗਏ, ਤਾਂ ਬਾਲੀ ਬੰਬਈ ਗਈ, ਤੇ ਨਵਾਬ ਦੇ ਵਜ਼ੀਰ ਮਹੁੰਮਦ

-੮੯-