ਪੰਨਾ:ਪ੍ਰੀਤ ਕਹਾਣੀਆਂ.pdf/91

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨ੍ਹਾਂ ਅਜੇਹਾ ਨਾ ਕੀਤਾ, ਤਾਂ ਰਿਆਸਤ ਦਾ ਰੁਪਿਆ ਬਰਬਾਦ ਕਰਨ ਦੇ ਜੁਰਮ ਵਿਚ ਮੁਕੱਦਮਾ ਚਲਾਇਆ ਜਾਵੇਗਾ। ਉਹ ਬੜੇ ਘਬਰਾਏ, ਪਰ ਬਾਲੀ ਨੇ ਨਵਾਬ ਨੂੰ ਕਹਿ ਕੇ ਖਾਮੋਸ਼ ਕਰਾਂ ਦਿਤਾ ਕਿ ਕੁਝ ਚਿਰ ਤੀਕ ਗਹਿਣੇ ਜ਼ਰੂਰ ਵਾਪਸ ਹੋ ਜਾਣਗੇ ਤੇ ਉਸ ਦੇ ਰਿਸ਼ਤੇਦਾਰਾਂ ਨੂੰ ਤੰਗ ਨਾ ਕੀਤਾ ਜਾਵੇ। ਬਾਲੀ ਦੇ ਕਹਿਣ ਤੇ ਨਵਾਬ ਨੇ ਉਨਾਂ ਨੂੰ ਰਿਆਸਤ ਵਿਚ ਆਉਣ ਦੀ ਇਜਾਜ਼ਤ ਦੇ ਦਿੱਤੀ, ਪਰ ਇਸ ਦਾ ਅਸਰ ਉਲਟਾ ਹੋਇਆ। ਉਸ ਦੇ ਰਿਸ਼ਤੇਦਾਰ ਦਿਨ ਬਦਿਨ ਭੂਹੇ ਹੋ ਰਹੇ ਸਨ। ਉਹ ਬਾਲੀ ਨੂੰ ਡਰਾ ਧਮਕਾ ਕੇ ਉਸ ਤੋਂ ਰੁਪਿਆ ਤੇ ਹੋਰ ਕੀਮਤੀ ਚੀਜ਼ਾਂ ਜਿੰਨਾਂ ਚਿਰ ਲੈਂਦੇ ਰਹੇ। ਨਵਾਬ ਇਸ ਮੁਸੀਬਤ ਤੋਂ ਸਖਤ ਤੰਗ ਆ ਗਿਆ ਸੀ, ਤੇ ਅਖੀਰ ਉਸ ਨੇ ਖਾਨ ਬਹਾਦੁਰ ਸਰ ਅਸਰਾਰ ਹਸਨ ਖਾਨ ਮੈਂਬਰ ਕੌਂਸਲ ਤੇ ਹੋਰ ਕਈ ਸਲਾਹਕਾਰਾਂ ਦੇ ਮਸ਼ਵਰੇ ਨਾਲ ਬਾਲੀ ਦੇ ਰਿਸ਼ਤੇਦਾਰਾਂ ਨੂੰ ਰਿਆਸਤੋਂ ਬਾਹਿਰ ਕਢ ਦਿਤਾ। ਉਹ ਸਾਰੇ ਰਿਆਸਤ ਦੀ ਹਦ ਤੋਂ ਪੰਦਰਾਂ ਮੀਲ ਦੇ ਫਾਸਲੇ ਤੇ ਸਖਰ ਰਹਿਣ ਲਗ ਪਏ।
ਇਸ ਇਸ਼ਕ ਬਖੇੜੇ ਨੂੰ ਮੁਲ ਲੈ ਕੇ, ਮੀਰ ਦੇ ਰਾਹ ਵਿਚ ਕਾਫੀ ਮੁਸੀਬਤਾਂ ਆਈਆਂ ਪਰ ਫਿਰ ਵੀ ਉਹ ਬਾਲੀ ਦੀ ਹਰ ਇਛਿਆ ਪੂਰੀ ਕਰਦਾ ਰਿਹਾ। ਬਾਲੀ ਦੇ ਕਹਿਣ ਤੇ ਫਿਰ ਉਸ ਦੇ ਰਿਸ਼ਤੇਦਾਰਾਂ ਨੂੰ ਮੁਆਫੀ ਦੇ ਕੇ ਰਿਆਸਤ ਵਿਚ ਆਣ ਦੀ ਖੁਲ੍ਹ ਦੇ ਦਿਤੀ ਗਈ, ਪਰ ਉਨ ਦੀਆਂ ਹਰਕਤਾਂ ਵਿਚ ਕੋਈ ਫ਼ਰਕ ਨਾ ਪਿਆ।
੧੯੨੮ ਦੇ ਕਰੀਬ ਚੈਂਬਰ ਆਫ਼ ਪ੍ਰਿੰਸਿਜ ਦੀ ਮੀਟਿੰਗ ਦਿਲੀ ਵਿੱਚ ਹੋ ਰਹੀ ਸੀ। ਸਾਰੇ ਹਿੰਦੀ ਰਿਆਸਤਾਂ ਦੇ ਰਾਜੇ ਤੇ ਨਵਾਬ ਉਥੇ ਆਏ ਹੋਏ ਸਨ। ਨਵਾਬ ਮੀਰ ਨਵਾਜ਼ ਖਾਨ ਵੀ ਇਸ ਮੀਟਿੰਗ ਪਰ ਦਿਲੀ ਆਇਆ। ਇਥੇ ਉਸ ਦੀ ਜਾਨ ਲੈਣ ਦੀ

-੯੧-