ਪੰਨਾ:ਪ੍ਰੀਤ ਕਹਾਣੀਆਂ.pdf/92

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਜ਼ਸ਼ ਕੀਤੀ ਗਈ, ਪਰ ਵਕਤ ਸਿਰ ਪਤਾ ਲਗ ਜਾਣ ਕਰਕੇ ਬਚਾ ਹੋ ਗਿਆ। ਕਿਹਾ ਜਾਂਦਾ ਹੈ, ਕਿ ਇਸ ਸਾਜ਼ਸ਼ ਵਿਚ ਵੀ ਬਾਲੀ ਦਾ ਰਿਸ਼ਤੇਦਾਰਾਂ ਦਾ ਹਥ ਸੀ। ਨਵਾਬ ਨੇ ਇਸ ਸ਼ਰਾਰਤ ਦਾ ਜ਼ਿਕਰ ਬਾਲੀ ਨਾਲ ਕੀਤਾ, ਤੇ ਲਿਖਤੀ ਸਬੂਤ ਵੀ ਵਿਖਾਏ, ਪਰ ਬਾਲੀ ਨੇ ਇਹ ਆਖ ਕੇ ਟਾਲ ਦਿੱਤਾ ਕਿ ਇਹ ਸਾਰੀ ਸ਼ਰਾਰਤ ਉਸਦੇ ਦੁਸ਼ਮਣਾ ਵਲੋਂ ਉਸਦੇ ਰਿਸ਼ਤੇਦਾਰਾਂ ਨੂੰ ਬਦਨਾਮ ਕਰਨ ਲਈ ਖੜੀ ਕੀਤੀ ਗਈ ਹੈ। ਇਸ ਤਰ੍ਹਾਂ ਮੁਆਮਲਾ ਰਫਾ ਦਫਾ ਕਰ ਦਿੱਤੇ ਗਿਆ।
੧੯੨੯ ਦੇ ਚੈਂਬਰ ਆਫ ਪ੍ਰਿੰਸਿਜ਼ ਦੇ ਇਜਲਾਸ ਦੇ ਦਿਨਾ ਵਿਚ ਬਾਲੀ ਦੇ ਰਿਸ਼ਤੇਦਾਰ ਨਵਾਬ ਦੀ ਆਗਿਆ ਬਿਨਾਂ ਦਿਲੀ ਆ ਗਏ। ਇਸ ਸਫਰ ਵਿਚ ਉਨ੍ਹਾਂ ਸ਼ਾਹਾਨਾ ਖਰਚ ਕੀਤਾ ਜਿਸ ਦਾ ਬਿਲ ੨੫ ਹਜ਼ਾਰ ਦੇ ਕਰੀਬ ਨਵਾਬ ਨੂੰ ਚੁਕਾਣਾ ਪਿਆ।
ਮਈ ੧੯੨੬ ਦੀ ਗੱਲ ਹੈ ਕਿ ਮੀਰ ਨਵਾਜ਼ ਅਲੀ ਖਾਨ ਬੰਬਈ ਵਿਚ ਸੀ ਕਿ ਉਸ ਦੀ ਗੈਰਹਾਜ਼ਰੀ ਵਿਚ ਬਾਲੀ ਨਠ ਗਈ, ਤੇ ਪੁਲਸ ਕਮਿਸ਼ਨਰ ਬੰਬਈ ਨੂੰ ਅਰਜ਼ ਕੀਤੀ, ਕਿ ਉਸਦੀ ਜਾਨ ਨੂੰ ਖਤਰਾ ਹੈ, ਇਸ ਲਈ ਪੁਲਸ ਉਸਦੀ ਹਿਫਾਜ਼ਤ ਕਰੇ। ਇਸ ਤਰਾਂ ਪੁਲਸ ਦੀ ਨਿਗਰਾਨੀ ਵਿਚ ਬਾਲੀ ਨੂੰ ਮੁੜ ਲਾਹੌਰ ਪਹੁੰਚਾਇਆ ਗਿਆ। ਕਿਹਾ ਜਾਂਦਾ ਹੈ ਕਿ ਇਸ ਵਾਰ ਵੀ ਉਹ ਆਪਣੇ ਨਾਲ ਘਟੋ ਘਟ ਛੇ ਸਤ ਲਖ ਰੁਪਏ ਦੇ ਜੇਵਰ ਲੈ ਆਈ ਸੀ।
ਪਤਾ ਨਹੀਂ ਇਸ ਬਦਕਿਸਮਤ ਹੁਸੀਨਾ ਨੂੰ ਲਾਹੌਰ ਨਾਲ। ਕਿਉਂ ਇੰਨੀ ਉਨਸ ਸੀ, ਕਿ ਇਕ ਵਾਰ ਹਰ-ਹਾਈਨੈੈਸ ਬੇਗਮ ਆਫ ਖੈਰ ਪੁਰ ਬਣ ਕੇ ਫਿਰ ਉਸ ਲਾਹੌਰ ਵਲ ਨਠ ਉਠੀ, ਤੇ ਅਖੀਰ ਇਕਬਾਲ ਬੇਗ਼ਮ ਦਾ ਇਕਬਾਲ ਬੇਗ਼ਮ ਹੀ ਬਣੀ ਰਹੀ

-੯੨-