ਸਮੱਗਰੀ 'ਤੇ ਜਾਓ

ਪੰਨਾ:ਪ੍ਰੀਤ ਮਨੀ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝਾਤੀ ਪਹਿਲੀ

ਮੁਲਕ: ਇਕ ਪ੍ਰਾਯ-ਦ੍ਵੀਪ ਜਿਹੜਾ ਵਡੇ ਧਰਮਾਂ ਦੀ ਜਨਮ ਭੂੰਮ ਹੋਣ ਲਈ ਪ੍ਰਸਿਧ ਹੈ। ਏਥੇ ਹਰ ਮੇਚੇ ਦੇ ਮਜ਼ਹਬ ਬਣਦੇ ਹਨ। ਤਿਆਰ ਵੀ ਮਿਲ ਜਾਂਦੇ ਹਨ, ਤੇ ਸਾਈ ਉਤੇ ਵੀ ਬਣਾ ਦਿਤੇ ਜਾਂਦੇ ਹਨ। ਜਿਸ ਤਰਾਂ ਸਿਆਲਕੋਟ ਦੇ ਹਰ ਬਾਜ਼ਾਰ, ਹਰ ਮਹੱਲੇ ਵਿਚ ਗੇਂਦ ਬੱਲਿਆਂ ਦੀਆਂ ਕੰਪਨੀਆਂ ਹਨ, ਉਸੇ ਤਰ੍ਹਾਂ ਏਸ ਮੁਲਕ ਵਿਚ ਮਜ਼ਹਬੀ ਕਾਰਖਾਨੇ ਹਨ। ਚਵ੍ਹੀ ਘੰਟੇ ਮਸ਼ੀਨਾਂ ਚਲਦੀਆਂ ਰਹਿੰਦੀਆਂ ਹਨ। ਆਰਾਮ ਨਾਲ ਸੁਤਾ ਵੀ ਨਹੀਂ ਜਾਂਦਾ। ਤਿੰਨ ਲਿਮਿਟਿਡ ਕਾਰਖਾਨੇ ਜਗਤ ਪ੍ਰਸਿਧ ਹਨ। ਇਨ੍ਹਾਂ ਦਾ ਸਾਰਾ ਮਾਲ ਪੇਟੈਂਟ