ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
________________
ਹੈ, ਹਰੇਕ ਵਸਤ ਉਤੇ ਪਹਿਲੇ ਦਰਜੇ ਦੀ ਸੁਨਹਿਰੀ ਮੁਹਰ ਹੁੰਦੀ ਹੈ । ਇਕ ਦਾ ਨਾਮ ਹੈ, “ਮਰਿਆਦਾ” ਦੂਜੇ ਦਾ ਨਾਮ ਹੈ “ਰੀਤ ਤੀਜੇ ਦਾ ਜਬਰ । ਸਮਾਂ ਤੇ ਝਾਕੀ: ਇਕ ਸ਼ਹਿਰ ਦੀ ਹਦ ਉਤੇ ਕੁਦਰਤੀ ਬੇਲਾ ਹੈ। ਇਕ ਬਿਛ ਦੇ ਨਾਲ ਕਾਠੀ ਪਾਈ ਇਕ ਘੋੜਾ ਬੱਧਾ ਹੈ, ਥੋੜੇ ਜਿਹੇ ਸੰਘਣੇ ਬਿਛਾਂ ਦੇ ਝੰਡ ਵਿਚੋਂ ਹਿਰਦੇ ਨਾਥ ਸ਼ਹਿਰ ਵਲ ਉਡੀਕ-ਭਰੀਆਂ ਅੱਖਾਂ ਨਾਲ ਤਕ ਰਿਹਾ ਹੈ । ਸਾਹਮਣੇ ਚੋਖੀ ਵਿਥ ਉਤੇ ਮਰਿਆਦਾ ਸਮਾਜ ਦਾ ਮਹਾਂ- ਮੰਦਰ ਹੈ; ਏਥੇ ਦਿਨੇ ਰਾਤ ਭਜਨ ਹੁੰਦਾ ਹੈ, ਚੰਗੇ ਲੋਕ ਕਲਿਆਨ ਲਈ ਦੋਵੇਂ ਵੇਲੇ ਏਥੇ ਆਉਂਦੇ ਹਨ । ਬੜੀ ਰੌਣਕ ਰਹਿੰਦੀ ਹੈ। ਹਿਰਦੇ ਨਾਥ ਦੀਆਂ ਅੱਖਾਂ ਏਸ ਮੰਦਰ ਉਤੇ ਲਗੀਆਂ ਹਨ। ਘੋੜਾ ਹਿਣਕ ਪੈਂਦਾ ਹੈ। ਹਿਰਦੇ ਨਾਥ: ( ਘੋੜੇ ਦੀ ਧੌਣ ਉਤੇ ਹਥ ਫੇਰ ਕੇ ) ਨਾ ਸਜਣਾਂ, ਸ਼ੋਰ ਨਹੀਂ ਕਰਨਾ, ਭਾਵੇਂ ਦਿਲ ਸਾਡਾ ਸਾਧਾਂ ਦਾ ਹੈ, ਪਰ ਕੰਮ ਚੋਰਾਂ ਦੇ ਹੋਣੀ ਸਾਥੋਂ ਕਰਾਣ ਵਾਲੀ ਹੈ ! (ਅਗਾਂਹ ਵਧ ਕੇ ਖੁਲ੍ਹੀ ਨਜ਼ਰ ਨਾਲ ਵੇਖ ਕੇ ਘੋੜੇ ਕੋਲ ਮੁੜਦਾ ਹੈ) ਬਸ, ਪੰਜ ਹੋਰ ਮਿਨਟ ! ਪ੍ਰੀਤਮਣੀ ਪਈ ੧੦