ਸਮੱਗਰੀ 'ਤੇ ਜਾਓ

ਪੰਨਾ:ਪ੍ਰੀਤ ਮਨੀ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਉਂਦੀ ਏ ! ਔਹ ਪਈ ਦਿਸਦੀ ਏ ! ਕਾਹਲੀ ਕਾਹਲੀ ਪਈ ਤੁਰਦੀ ਏ ! ਵੇਖ ਉਹਦੀ ਸੁਹਣੀ ਚਾਲ ! ਪਰ ਇਹਦੇ ਵਿਚ ਵੀ ਚੋਰੀ ਦੀ ਚਿੰਤਾ ਹੈ। ਕਦੇ ਸੱਜੇ ਵਿੰਹਦੀ, ਕਦੇ ਖੱਬੇ ਵਿੰਹਦੀ ਏ ! ਸਜਣਾਂ ! ਕਦੇ ਨਿਸਚਿੰਤ ਹੋ ਕੇ ਏਸ ਮਣੀ ਦਾ ਨਾਥ ਮੈਂ ਹੋ ਸਕਦਾ ! ਪਤਾ ਈ, ਕੀ ਕਰਦਾ ? ਜੱਗ ਚਾਨਣਾ ਕਰ ਦੇਂਦਾ !......... ਪਰ ਹੁਣ ? ਚੋਰਾਂ ਵਾਂਗ ਛਲ ਕਰ ਰਿਹਾ ਹਾਂ, ਤੈਨੂੰ ਵੀ ਸੁਹਣਿਆਂ, ਛਲੀਆ ਬਣਾ ਰਿਹਾ ਹਾਂ। ( ਘੋੜੇ ਨੇ ਨੇੜੇ ਪੁਜੀ ਮਣੀ ਨੂੰ ਝਾਕ ਕੇ ਹਿਣ ਹਿਣ ਕੀਤੀ ) ( ਪਿੰਡਾ ਥਪਕ ਕੇ ) ਸਜਣਾਂ ! ਤੇਰਾ ਸੁਚਾ ਦਿਲ ਕੀਹ ਜਾਣੇ, ਕੀਕਰ ਚੋਰ ਸਾਹ ਘੁਟ ਕੇ ਸਮਾਂ ਲੰਘਾਂਦੇ ਹਨ ! ਪਰ ਹੁਣ ਵੀਰਾ, ਹੋਰ ਨਾ ਬੋਲੀਂ ! ਮਾਂ ਤੇ ਮਣੀ ਤੇਰੀ ਵਫ਼ਾਦਾਰ ਕੰਡ ਉਤੇ ਬੈਠਾਂਗੇ, ਦਿਨ ਲਹਿ ਗਿਆ ਹੈ, ਤੂੰ ਸਾਨੂੰ ਲੈ ਜਾਈਂ - ਕਿਤੇ ਦੂਰ ਸਾਰੇ – ਜਿਥੇ ਕੋਈ ਸਾਨੂੰ ਨਾ ਜਾਣੇ ! ਮਣੀ ਤੇ ਮੈਂ ਆਪਣੀ ਦੁਨੀਆਂ ਛਡ ਕੇ ਅਣਡਿੱਠੀ ਦੁਨੀਆਂ ਵਿਚ ਕੱਠੇ ਰਹਿ ਸਕਣ ਲਈ ਚੋਰੀ ਨਠ ਰਹੇ ਹਾਂ; ਤੂੰ ਚੋਰ ਨਹੀਂ, ਪਰ ਅੜਿਆ, ਸਾਡੀ ਚੋਰੀ ਉਤੇ ਪਰਦਾ ਜੀ ਕਰਦਾ ਏ, ਮਣੀ ਨੂੰ ਜ਼ਰੂਰ ਪਾਈਂ ११