ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
________________
ਤਮਣੀ: ਹਿਰਦੇ ਨਾਥ ਪ੍ਰੀਤਮਣੀ: ਹਿਰਦੇ ਨਾਥ: ਪਰ ਕੀਹ ਤੁਹਾਨੂੰ ਯਕੀਨ ਹੈ ਕਿ ਤੁਸੀ ਏਸ ਕੀਤੇ ਤੇ ਪਛਤਾਓਗੇ ਨਹੀਂ ? ਓਹ ਕਿਉਂ ? ਮੈਂ ਤੁਹਾਡੀ ਖ਼ਾਤਰ ਤੇ ਕੁਝ ਨਹੀਂ ਕੀਤਾ; ਆਪਣੇ ਹਿਰਦੇ ਦੇ ਨਾਥ ਨਾਲ ਖਿੱਚੀ ਆਈ ਹਾਂ !...... ਜਿਸ ਨਾਥ ਦੀ ਇਹ ਮਣੀ ਹੈ, ਓਹਦੇ ਨਾਲ ਰਹਿੰਦਿਆਂ ਇਹ ਕਿਉਂ ਪਛਤਾਏਗੀ ? ਪਰ ਓਹ ਨਾਥ ਏਸ ਘੜੀ ਅਨਾਥ ਹੋ ਗਿਆ ਹੈ ! ਸਮਾਜ ਦਾ ਚੋਰ ਹੈ, ਸਰਕਾਰ ਦਾ ਮੁਜਰਮ ਹੈ, ਧਰਮ ਦਾ ਦੋਸ਼ੀ ਹੈ ! ਇਹਨਾਂ ਸਾਰਿਆਂ ਦੇ ਸਿਪਾਹੀ ਓਹਦੇ ਪਿੱਛੇ ਫਿਰਨਗੇ, ਓਹ ਚੋਰਾਂ ਵਾਂਗ ਲੁਕਦਾ ਫਿਰੇਗਾ, ਝੂਠ ਬੋਲੇਗਾ, ਤੁਹਾਨੂੰ ਬੁਲਾਇਗਾ, ਆਪ ਰੁਲੇਗਾ, ਤੁਹਾਨੂੰ ਰੁਲਾਇਗਾ ! ਸਭ ਕੁਝ ਪਿਆ ਹੋਵੇ, ਪਰ ਮੈਂ ਆਪਣੇ ਨਾਥ ਨਾਲ ਤੇ ਹੋਵਾਂਗੀ, ਦੁਖੀ ਰਵਾਂਗੀ, ਪਰ ਰਵਾਂਗੀ ਤੇ ਸਹੀ ! ਜਿਹੜਾ ਮੇਰੇ ਹਿਰਦੇ ਦਾ ਨਾਥ ਨਹੀਂ, ਓਹਦੇ ਨਾਲ ਮੈਂ ਇਕ ਦਿਨ ਨਹੀਂ ਸੀ ਰਹਿ ਸਕਣਾ। ਵਿਆਹ ਦੇਂਦੇ, ਮੈਂ ਮਰ ਜਾਂਦੀ ! ( ਮਣੀ ਦੀ ਤਲੀ ਬੁੱਲ੍ਹਾਂ ਉਤੇ ਰਖ ਕੇ ) ਮੇਰੀ ਮਣੀਆਂ! १३