ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
________________
ਕੋਈ ਨਸਾ ਲਿਜਾਏ ! ਇਕ ਗਿਆਨੀ ਇਹਦਾ ਮੂਲ ਕਾਰਨ ਕੁੜੀਆਂ ਦੇ ਸਕੂਲ ਹਨ। ਸੱਜਣ ਗਣਾਂ ਨੂੰ ਯਾਦ ਹੋਵੇਗਾ, ਮੈਂ ਇਸ ਨਗਰ ਵਿਚ ਕੰਨਿਆ ਸਕੂਲ ਖੁਲ੍ਹਣ ਲੱਗਿਆਂ ਕਿੰਨੀ ਡੱਟਕੇ ਵਿਰੋਧਤਾ ਕੀਤੀ ਸੀ, ਪਰ ਮੇਰੀ ਓਦੋਂ ਕਿਸੇ ਸ੍ਰਵਣ ਨਾ ਕੀਤੀ । ਹੁਣ ਮੈਂ ਫੇਰ ਅਧਿਕ ਜ਼ੋਰ ਨਾਲ ਆਖਦਾ ਹਾਂ ਕਿ ਇਹ ਸ਼ੈਤਾਨੀ ਪਾਠਸ਼ਾਲਾ ਕਲ ਹੀ ਬੰਦ ਕੀਤੀ ਜਾਏ । ਪ੍ਰਧਾਨ: ਪਾਠਸ਼ਾਲਾ ਬਾਬਤ ਵਿਚਾਰ ਫੇਰ ਕੀਤੀ ਜਾਏਗੀ, ਹੁਣ ਅਸਾਂ ਇਹ ਸੋਚਣਾ ਹੈ, ਕਿਸ ਤਰ੍ਹਾਂ ਪ੍ਰੀਤ-ਮਣੀ ਨੂੰ ਵਾਪਸ ਮਤ ਵਿਚ ਲਿਆਂਦਾ ਜਾਏ, ਤੇ ਹਿਰਦੇ ਨਾਥ ਤੇ ਓਹਦੀਆਂ ਰੀਤੀਆਂ” ਨੂੰ ਸਬਕ ਸਿਖਾਇਆ ਜਾਏ। ਇਕ ਚੌਧਰੀ: “ਰੀਤੀਆਂ ਨੂੰ ਸਬਕ ਸਿਖਾਣਾ ਕਿਹੜਾ ਔਖਾ ਹੈ ! ਆਖੋਂ ਤੇ ਕੱਲ੍ਹ ਹੀ ਇਹਨਾਂ ਦੀਆਂ ਚਾਰ ਕੁੜੀਆਂ ਖਿਸਕਵਾ ਦਿਆਂ ! ਇਹਨਾਂ ਕੋਲ ਹਿਰਦੇ ਨਾਥ ਪਏ ਹੋਣ ਨਾ, ਸਾਡੇ ਡਾਂਗ ਬਹਾਦਰਾਂ ਅੱਗੇ ਓਨ੍ਹਾਂ ਦੀ ਕੀਹ ਵੱਟੀਦੀ ਹੈ ! ਦੂਜਾ ਚੌਧਰੀ: ਪਰ ਪਹਿਲਾਂ ਮਣੀ ਨੂੰ ਤੇ ਵਾਪਸ ਲੈ ਆਓ ! ਜੇ ਅਸਾਂ ਹੁਣ ਹੀ ਕੁਝ ਹੋਰ ਕਰ ਦਿੱਤਾ ਤਾਂ २०