________________
ਕਿਉਂਕਿ ਇਕ ‘ਸਾਂਤੀ’ ਕਿਸੇ ਮੁਸਲਮਾਨ ਨਾਲ ਚਲੀ ਗਈ ਸੀ। ਮੁਸਲ- ਮਾਨਾਂ ਨੇ ਇਕ ਹੋਰ ਥਾਂ ਕਈ ਆਦਮੀ ਕਤਲ ਕਰ ਦਿੱਤੇ ਸਨ, ਕਿਉਂਕਿ ਕੋਈ ਮੁਸਲਮਾਨ ਕੁੜੀ ਕਿਸੇ ਗ਼ੈਰ ਮੁਸਲਿਮ ਨਾਲ ਚਲੀ ਗਈ ਸੀ। ਇਹਦੇ ਵਿਚ ਕਸੂਰਵਾਰ ਨਾ ਸਿੱਖ ਹਨ, ਨਾ ਮੁਸਲਮਾਨ ਤੇ ਨਾ ਹਿੰਦੂ। ਕਸੂਰ ਸਾਡੀ ਓਸ ਜ਼ਹਿਨੀਅਤ ਦਾ ਹੈ ਜਿਹੜੀ ਜ਼ਿੰਦਗੀ ਨੂੰ ਇਕ ਤੰਗ ਝਰੋਖੇ ਚੋਂ ਵੇਖਣ ਉਤੇ ਜ਼ਿੱਦ ਕਰਦੀ ਹੈ ।ਜੇ ਅਸੀ ਸੁਖੀ ਵਸਣਾ ਚਾਂਹਦੇ ਹਾਂ,ਤਾਂ ਝੀਤਾਂ ਮੋਰੀਆਂ ਚੋਂ ਤੱਕਣ ਦੀ ਥਾਂ ਸਾਨੂੰ ਪ੍ਰੀਤ-ਝਰੋਖੇ ਦੀ ਚੁੜਿੱਤਣ ਚੋਂ ਚੁਤਰਵੀਂ ਨਜ਼ਰ ਮਾਰਨੀ ਚਾਹੀਦੀ ਹੈ । ਦੁਨੀਆਂ ਦਾ ਰੰਗ ਹੀ ਪਲਟ ਜਾਇਗਾ। ਏਸ ਝਰੋਖੇ ਚੋਂ ਵੇਖਿਆਂ ਘਰ ਦੀ ਪਨਾਹ ਛੱਡਕੇ ਨੱਸਣ ਉਤੇ ਮਜਬੂਰ ਹੋ ਜਾਣ ਵਾਲੀਆਂ ਕੁੜੀਆਂ ਅਨੋਖੀਆਂ ਪਾਪਣਾਂ ਨਹੀਂ ਦਿਸਦੀਆਂ। ਸਤੀ ਹੋ ਸਕਣ ਵਾਲੀਆਂ ਨਾਲੋਂ ਇਹ ਨਾ ਘੱਟ ਪਵਿਤੁ ਹਿਰਦੇ ਰਖਦੀਆਂ ਹਨ ਤੇ ਨਾ ਘੱਟ ਕੁਰਬਾਨ ਹੋਣ ਦੀ ਦਲੇਰੀ । ਇਹ ਸਾਡੀ ਹਠ-ਧਰਮੀ, ਬੇਨਿਆਈ, ਤੇ ਮੂਰਖਤਾ ਹੈ ਕਿ ਅਸੀਂ ਉਨ੍ਹਾਂ ਨੂੰ ਘਰੋਂ ਨਿਕਲਣ ਲਈ ਨੂੰ ਮਜਬੂਰ ਕਰਕੇ, ਫੇਰ ਆਪਣੇ ਕਸੂਰ ਦੀ ਸਜ਼ਾ ਉਨਾਂ ਨੂੰ ਦੇਂਦੇ ਹਾਂ। । ਗੁਰਬਖ਼ਸ਼ ਸਿੰਘ