ਪੰਨਾ:ਪੰਚ ਤੰਤ੍ਰ.pdf/100

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੨

ਪੰਚ ਤੰਤ੍ਰ

ਇਹ ਬਾਤ ਸੁਨਾਕੇ ਦਮਨਕ ਬੋਲਿਆ, ਹੇ ਮਿਤ੍ਰ! ਇਸ ਲਈ ਪੁਰਖ ਨੂੰ ਉਦਮ ਨਹੀਂ ਛੱਡਣਾ ਚਾਹੀਦਾ ਸੰਜੀਵਕ ਬੋਲਿਆ ਹੇ ਮਿਤ੍ਰ ਮੈਂ ਕਿਸ ਪ੍ਰਕਾਰ ਜਾਣਾ ਜੋ ਓਹ ਮੇਰੇ ਉਪਰ ਕ੍ਰੋਧੀ ਹੋਯਾ ਹੈ। ਮੈਨੂੰ ਇਤਨਾ ਚਿਰ ਹੋਯਾ ਹੈ ਜੋ ਆਪਸ ਵਿਖੇ ਅਨੇਕ ਬਾਤਾਂ ਕਰਦੇ ਰਹੇ ਅਰ ਓਹ ਸਦਾ ਪ੍ਰਸੰਨਤਾ ਨਾਲ ਮਿਲਦਾ ਰਿਹਾ ਤਾਂ ਕਦੇ ਬੀ ਕ੍ਰੌਧ ਵਿਖੇ ਨਾ ਆਯਾ ਭਲਾ ਜੇਕਰ ਓਹ ਕ੍ਰੋਧ ਵਿਖੇ ਹੈ ਤਾਂ ਦਸ ਜੋ ਆਪਨਾ ਆਪ ਕੀਕੂੰ ਬਚਾਵਾਂ ਅਤੇ ਉਸਦੇ ਮਾਰਨ ਦਾ ਉਪਾਉ ਕੀ ਕਰਾਂ।। ਦਮਨਕ ਬੋਲਿਆ ਇਸ ਬਾਤ ਦਾ ਕੀ ਜਾਨਣਾ ਹੈ ਜੇਕਰ ਓਹ ਤੈਨੂੰ ਦੇਖਕੇ ਆਪਨੀਆਂ ਭਵਾਂ ਚੜ੍ਹਾਵੇ ਅਰ ਲਾਲ ਨੇਤ੍ਰ ਕਰਕੇ ਆਪਨੇ ਹੋਠਾਂ ਨੂੰ ਜੀਭ ਨਾਲ ਚਟਦਾ ਹੋਯਾ ਟੇਢੀ ਨਿਗਾਹ ਕਰਕੇ ਤੇਰੇ ਵਲ ਵੇਖੇ, ਤੱਦ ਤੂੰ ਜਾਣੀ ਜੋ ਦਮਨਕ ਨੇ ਸਚ ਕਿਹਾ ਸੀ ਜੇ ਇਹ ਬਾਤ ਨਾ ਹੋਵੇ ਤਾਂ ਝੂਠ ਸਮਝੀਂ,ਅਤੇ ਮੈਨੂੰ ਹੁਨ ਤੂੰ ਆਗਯਾ ਦੇ ਜੋ ਮੈਂ ਆਪਣੇ ਮਕਾਨ ਨੂੰ ਜਾਵਾਂ ਪਰ ਤੂੰ ਇਸ ਬਾਤ ਨੂੰ ਕਿਸੇ ਅਗੇ ਪ੍ਰਗਟ ਨਾ ਕਰੀਂ ਅਰ ਜੇਕਰ ਰਾਤੋ ਰਾਤ ਜਾ ਸਕੇ ਤਾਂ ਦੇਸ ਛਡ ਜਾਹ।। ਕਿਉਂ ਜੋ ਇਸ ਪਰ ਕਿਹਾ ਹੈ:-

ਦੋਹਰਾ॥ ਜੋ ਏਕ ਕੁਲ ਕੇ ਲੀਏ ਗ੍ਰਾਮ ਹੇਤ ਕੁਲ ਤਯਾਗ।

ਦੇਸ ਹੋਤ ਤਜ ਗ੍ਰਾਮ ਕੋ ਗ੍ਰਾਮ ਤਜੋ ਨਿਜ ਲਾਗl੩੯੯॥

ਆਪਦ ਹਿਤ ਧਨ ਰਾਖੀਏ ਧਨ ਹਿਤ ਦਾਰਾ ਰਾਖ॥

ਧਨਦਾਰਾ ਕਰ ਰਾਖ ਨਿਜ ਬੁਧਜਨ ਐਸੇ ਭਾਖ॥੪oo।।

ਦੇ ਭਾਈ! ਬਲ ਵਾਲੇ ਨਾਲ ਵਿਰੋਧ ਨਹੀਂ ਪੁਜਦਾ ਇਸ ਲਈ ਯਾ ਤਾਂ ਦੇਸ ਛਡ ਜਾਣਾ ਚਾਹੀਏ ਯਾ ਉਸਦੇ ਅਧੀਨ ਹੋ ਜਾਣਾ ਜੋਗ ਹੈ ਜੋ ਹੁਨ ਤੂੰ ਯਾ ਤਾਂ ਦੇਸ ਛਡ ਜਾਂ ਅਥਵਾ ਸਾਮ ਦਾਮ ਭੇਦ ਅਤੇ ਦੰਡ ਕਰਕੇ ਆਪਣੇ ਆਪਨੂੰ ਬਚਾ ਹੋਰ ਕੋਈ ਉਪਾਉ ਨਹੀਂ॥ ਕਿਹਾ ਹੈ:-

ਦੋਹਰਾ॥ ਪੰਡਿਤ ਸੂਤ ਤਿਯਾ ਦੇਇ ਕਰ ਰਾਖਤ ਹੈਂ ਨਿਜ ਪ੍ਰਾਨ।

ਪ੍ਰਾਨ ਰਹੈਂ ਤੋ ਸਬ ਮਿਲੇ ਯਹਿ ਨਿਸਚੇ ਕਰ ਮਾਂਨ।।੪੦੧

ਤਥ-ਸਭ ਸੇ ਅਥਵਾ ਮਨ ਮੇਂ ਧੇਨ ਕੇਨ ਪਰਕਾਰ॥

ਆਤਮ ਕੀ ਰਖਿਆ ਕਰੇ ਧਰਮ ਸਕਤਿ ਅਨੁਸਾਰ॥੪੦੨

ਪ੍ਰਾਨ ਨਾਸ ਨਿਜ ਦੇਖ ਜੋ ਕਰੇ ਦ੍ਰਬਯ ਮੇਂ ਮੋਹਿ॥