ਪੰਨਾ:ਪੰਚ ਤੰਤ੍ਰ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੯੩

ਤਾਂ ਕੋ ਪ੍ਰਾਨ ਵਿਨਾਸ ਹੈ ਪਾਛੇ ਸਬ ਹਤ ਹੋਹਿ॥ ੪੦੩॥

ਇਹ ਬਾਤ ਕਹਿਕੇ ਦਮਨਕ ਚਲਿਆ ਗਿਆ, ਉਸਨੂੰ ਆਉਂਦਾ ਦੇਖ ਕਰਟਕ ਬੋਲਿਆ ਸੁਨਾ ਕੀ ਕਰ ਆਯਾ ਹੈ? ਦਮਨਕ ਬੋਲਿਆ ਮੈਂ ਤਾਂ ਰਾਜਨੀਤ ਦਾ ਬੀਜ ਗੱਡ ਆਯਾ ਹਾਂ ਅਗੇ ਪਰਮੇਸ਼ਰ ਦੇ ਅਧੀਨ ਕਿਹਾ ਹੈ:-

ਦੋਹਰਾ॥ ਬਿਮੁਖ ਲਖ ਧੀਰ ਜਨ ਕਰੇ ਤਾਸ ਉਪਚਾਰ |

ਯਾਂ ਕਰ ਦੋਸ ਨ ਹੋਤ ਨਿਜ ਮਨ ਸੰਤੋਖ ਬਿਚਾਰ॥੪o੪

ਤਥਾ:- ਉਦਯੋਗੀ ਕੋ ਸ੍ਰੀ ਮਿਲੇ ਦੈਵ ਦਵ ਕਹਿਮੰਦ।

ਦੇਵ ਛੋਡ ਉਦਮ ਕੀਏ ਜੋ ਨ ਬਨੇ ਤੁ ਅਨੰਦ॥ ੪੦੫॥

ਕਰਟਕ ਬੋਲਿਆ ਦਸ ਤਾਂ ਸਹੀ ਜੋ ਤੂੰ ਕਿਸ ਪ੍ਰਕਾਰ ਨੀਤ ਦਾ ਬੀਜ ਡਾਲਿਆ ਹੈ, ਦਮਨਕ ਬੋਲਿਆ ਮੈਂ ਉਨ੍ਹਾਂ ਵਿਖੇ ਇਕ ਦੂਜੇ ਦੀਆਂ ਅਜੇਹੀਆਂ ਝੂਠੀਆਂ ਬਾਤਾਂ ਲਈਆਂ ਹਨ ਜੋ ਫੇਰ ਕਦੇ ਬੀ ਇਕੱਠੇ ਹੋਏ ਨਾ ਦੇਖੇਂਗਾ।। ਕਰਟਕ ਬੋਲਿਆ ਏਹ ਬਾਤ ਤੈਨੇ ਹਛੀ ਨਹੀਂ ਕੀਤੀ ਜੋ ਉਨ੍ਹਾਂ ਦੋਹਾਂ ਨੂੰ ਆਪਸ ਵਿਖੇ ਇਕ ਦੂਜੇ ਦੇ ਪ੍ਰੇਮ ਨਾਲ ਬਧੇ ਹੋਏ ਸੁਖ ਵਿਖੇ ਬੈਠੇ ਹੋਯਾਂ ਨੂੰ ਕ੍ਰੌਧ ਸਮੁੰਦ੍ਰ ਵਿਖੇ ਸਿਟ ਦਿਤਾ ਹੈ। ਕਿਹਾ ਹੈ:-

ਦੋਹਰਾ॥ ਸੁਖ ਮੇਂ ਬੈਠੇ ਪੁਰਖ ਕੋ ਜੋ ਡਾਰਤ ਦੁਖ ਬੀਚ।

ਜਨਮ ਜਨਮ ਸੋ ਦੁਖ ਲਹੇ ਨਰਕ ਜਾਤ ਹੈ ਮੀਚ॥੪੦੬॥

ਹੋਰ ਜੋ ਤੂੰ ਉਨ੍ਹਾਂ ਦਾ ਵਿਰੋਧ ਕਰਾਕੇ ਪ੍ਰਸੰਨ ਹੋਯਾ ਹੈਂ ਇਹ ਬਾਤ ਭੀ ਅਜੋਗ ਹੈ ਕਿਉਂਂ ਜੋ ਵਿਰੋਧ ਕਰਾਉਨ ਨੂੰ ਸਾਰੇ ਹੀ ਸਮਰੱਥ ਹੁੰਦੇ ਹਨ ਪਰ ਜੋੜਨ ਨੂੰ ਨਹੀਂ ਹੁੰਦੇ ਕਿਹਾ ਹੈ:-

ਦੋਹਰਾ॥ ਨੀਚ ਬਿਗਾੜੇ ਕਾਜ ਪਰ ਨਾਂਹਿ ਸੁਧਾਰਤ ਸੋਇ।

ਵਾਤ ਉਖਾੜਤ ਬ੍ਰਿਛ ਜਿਸ ਕਬੀ ਨ ਦੇਤ ਗਡੋਇ॥੪੦੮॥

ਦਮਨਕ ਬੋਲਿਆ ਤੂੰ ਰਾਜਨੀਤਿ ਨਹੀਂ ਜਾਨਦਾ ਜਿਸ ਲਈ ਐਉਂ ਆਖਦਾ ਹੈਂ॥ ਕਿਹਾ ਹੈ:-

ਦੋਹਰਾ॥ ਉਪਜਤ ਹੈਂ ਰਿਪੁ ਰੋਗ ਕਾ ਜੋ ਨ ਕਰਤ ਹੈ ਨਾਸ।

ਤਿਨ ਹੀਂ ਕਰ ਤਿਸ ਪੁਰਖ ਕਾ ਨਿਸਚੇ ਲਖੋ ਬਿਨਾਸ॥੪੦੮

ਇਸ ਲਈ ਹੇ ਭਾਈ ਓਹ ਤਾਂ ਸਾਡਾ ਸ਼ਤ੍ਰੂ ਸੀ ਜਿਸਨੇ ਸਾਡੀ ਵਜੀਰੀ ਖੋਹ ਲਈ॥ ਕਿਹਾ ਹੈ:-