ਪੰਨਾ:ਪੰਚ ਤੰਤ੍ਰ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੬

ਪੰਚ ਤੰਤ੍ਰ

ਹੋਵੇਗਾ॥ ਗਿੱਦੜ ਬੋਲਿਆ ਤੂੰ ਆਪਨਾ ਸਰੀਰ ਸਵਾਮੀ ਦੇ ਅਰਪਨ ਕਰ ਤੈਨੂੰ ਦੂਣਾ ਸਰੀਰ ਮਿਲੇਗਾ ਅਰ ਮਾਲਕ ਦੇ ਪ੍ਰਾਨ ਬਚ ਜਾਨਗੇ॥ ਇਸ ਬਾਤ ਨੂੰ ਸੁਨਕੇ ਸੰਕੂਕਰਨ ਬੋਲਿਆ ਇਸਤੋਂ ਹੋਰ ਕੀ ਚੰਗਾ ਹੈ ਤੂੰ ਇਸ ਮੇਰੇ ਮਤਲਬ ਨੂੰ ਕਹੁ ਅਰ ਸਵਾਮੀ ਦੇ ਪ੍ਰਾਨ ਬਚਾ।। ਪਰ ਇਸ ਬਾਤ ਬਿਖੇ ਧਰਮ ਜੰਮੇਵਾਰ ਹੋਯਾ, ਇਹ ਸਲਾਹ ਕਰਕੇ ਸਾਰੇ ਸ਼ੇਰ ਦੇ ਪਾਸ ਆਏ। ਗਿੱਦੜ ਬੋਲਿਆ ਹੈ ਪ੍ਰਭੋ! ਕੋਈ ਜੀਵ ਨਹੀਂ ਮਿਲਿਆਂ ਅਤੇ ਸੂਰਜ ਬੀ ਅਸਤ ਹੋਨ ਤੇ ਆਯਾ ਹੈ ਸੋ ਜੇਕਰ ਆਪ ਇਸ ਸੰਕੂਕਰਨ ਨੂੰ ਦੂਣਾ ਸਰੀਰ ਦੇਵੇ ਤਾਂ ਏਹ ਆਪਨਾ ਸਰੀਰ ਆਪਦੇ ਅਰਪਨ ਕਰਦਾ ਹੈ ਪਰ ਇਸ ਬਾਤ ਦਾ ਜਾਮਨ ਧਰਮ ਹੈ॥ ਸ਼ੇਰ ਬੋਲਿਆਂ ਜੇਕਰ ਇਹ ਬਾਤ ਠੀਕ ਹੈ ਤਾਂ ਕਰੋ,ਪਰ ਧਰਮ ਜਾਮਨ ਰਖੋ॥ ਸ਼ੇਰ ਦੀ ਇਸ ਬਾਤ ਨੂੰ ਸੁਨਕੇ ਚਿਤ੍ਰੇ ਅਤੇ ਗਿੱਦੜ ਨੇ ਉਸਨੂੰ ਪਾੜ ਸਿਟਿਆ ਕੇ ਓਹ ਮਰ ਗਿਆ ਸ਼ੇਰ ਬੋਲਿਆ ਹੈ ਚਤੁਰਕ! ਜਿਤਨਾ ਚਿਰ ਮੈਂ ਸਨਾਨ ਪੂਜਾ ਕਰਕੇ ਆਉਂਦਾ ਹਾਂ ਉਤਨਾ ਚਿਰ ਤੂੰ ਤਕੜਾ ਹੋਕੇ ਬੈਠ ਇਹ ਕਹਿਕੇ ਸ਼ੇਰ ਤਾਂ ਨਦੀ ਨੂੰ ਨ੍ਹਾਉਣ ਲਈ ਗਿਆ।।

ਸ਼ੇਰ ਦੇ ਜਾਨ ਤੋਂ ਪਿਛੇ ਗਿੱਦੜ ਸੋਚਣ ਲਗਾ ਜੋ ਕਿਸ ਪ੍ਰਕਾਰ ਇਸ ਉਠ ਨੂੰ ਮੈਂ ਅਕੱਲਾ ਹੀ ਖਾਵਾਂ ਇਹ ਬਾਤ ਵਿਚਾਰ ਚਿਤ੍ਰੇ ਨੂੰ ਬੋਲਿਆ ਹੈ ਚਿਤ੍ਰੇ! ਤੂੰ ਭੂਖਾ ਨਜ਼ਰ ਆਉਂਦਾ ਹੈ ਇਸ ਲਈ ਜਿਤਨਾ ਚਿਰ ਸਵਾਮੀ ਨਹੀਂ ਆਉਂਦਾ ਉਤਨਾ ਚਿਰ ਤੂੰ ਇਸ ਊਠ ਦਾ ਮਾਸ ਖਾ ਲੈ॥ ਮੈਂ ਤੈਨੂੰ ਸਵਾਮੀ ਕੋਲੋਂ ਬਚਾ ਲਵਾਂਗਾ। ਇਸ ਬਾਤ ਨੂੰ ਸੁਨਕੇ ਚਿਤ੍ਰੇ ਨੇ ਜਿਉਂ ਖਾਣ ਦਾ ਅਰੰਭ ਕੀਤਾ ਉਸ ਵੇਲੇ ਗਿੱਦੜ ਬੋਲਿਆ ਹੈ ਚਿਤ੍ਰੇ! ਸਵਾਮੀ ਆਯਾ ਹੈ ਇਸ ਲਈ ਤੂੰ ਦੂਰ ਹਟ ਜਾ ਜੋ ਤੇਰੇ ਉਤੇ ਕੋਈ ਦੋਸ਼ ਨ ਆਵੇ ਇਸ ਬਾਤ ਨੂੰ ਸੁਨਕੇ ਚਿਤ੍ਰਾ ਹਟ ਗਿਆ ਤਦ ਸਵਾਮੀ ਨੇ ਜੇ ਦੇਖਿਆ ਤਾਂ ਓਹ ਊਠ ਹਿਰਦੇ ਤੋਂ ਖਾਲੀ ਦਿਸਿਆ ਸ਼ੇਰ ਨੇ ਭਵਾਂ ਚੜ੍ਹਕੇ ਆਖਿਆ ਏਹ ਕਿਸਨੇ ਜੂਠਾ ਕੀਤਾ ਹੈ॥ ਚਿਤ੍ਰੇ ਨੇ ਗਿੱਦੜ ਵਲ ਦੇਖਕੇ ਆਖਿਆ ਸਵਾਮੀ ਨੂੰ ਕੁਝ ਕਹੁ ਜੋ ਸਾਂਤਿ ਨੂੰ ਪ੍ਰਾਪਤ ਹੋਵੇ ਗਿਦੜ ਬੋਲਿਆ ਤੂੰ ਮੇਰੇ ਕਹੇ ਤੋਂ ਬਿਨਾ ਮਾਸ ਖਾਕੇ ਹਨ ਮੇਰੇ ਮੁਖ ਵੱਲ ਵੇਖਦਾ ਹੈਂ? ਹੁਣ ਆਪਣੀ ਕਰਣੀ ਦਾ ਫਲ ਭੋਗ।। ਇਹ ਬਾਤ ਸੁਨਕੇ ਚਿਤ੍ਰਾ