ਪਹਿਲਾ ਤੰਤ੍ਰ
੯੭
ਤਾਂ ਡਰਦਾ ਮਾਰਿਆ ਨੱਸ ਗਿਆ ਇਤਨੇ ਚਿਰ ਵਿਖੇ ਉਸ ਰਸਤੇ ਊਠਾਂ ਦਾ ਸਾਥ ਆ ਪਹੁੰਚਿਆ, ਉਨ੍ਹਾਂ ਵਿਖੇ ਅਗਲੇ ਊਠ ਦੇ ਗਲ ਘੰਟਾ ਬੱਧਾ ਹੋਯਾ ਸੀ ਉਸਦੇ ਸ਼ਬਦ ਨੂੰ ਸੁਨਕੇ ਸ਼ੇਰ ਬੋਲਿਆ ਹੇ ਗਿਦੜ! ਏਹ ਕਿਸਦਾ ਅਵਾਜ ਹੈ ਅਗੇ ਤਾਂ ਕਦੇ ਨਹੀਂ ਸੁਣਿਆ ਤੂੰ ਜਾਕੇ ਨਿਸਚਾ ਕਰ ਤਦ ਗਿਦੜ ਥੋੜੀ ਜੇਹੀ ਦੂਰ ਜਾਕੇ ਛੇਤੀ ਮੁੜ ਆਯਾ ਅਤੇ ਸ਼ੇਰ ਨੂੰ ਬੋਲਿਆ ਮਹਾਰਾਜ! ਜੇਕਰ ਦੌੜ ਸਕਦੇ ਹੋ ਤਾਂ ਦੌੜ ਜਾਓ ਓਹ ਬੋਲਿਆ ਕਿਆ ਬਾਤ ਹੈ? ਗਿਦੜ ਬੋਲਿਆ ਮਹਾਰਾਜ ਆਪ ਦੇ ਉਪਰ ਧਰਮ ਰਾਜ ਨੇ ਬੜਾ ਕ੍ਰੋਧ ਕੀਤਾ ਹੈ ਜੋ ਇਸਨੇ ਬਿਨਾਂ ਸਮਯ ਤੋਂ ਮੇਰਾ ਊਠ ਮਾਰ ਸਿੱਟਿਆ ਹੈ ਇਸ ਕੋਲੋਂ ਹਜ਼ਾਰ ਗੁਨਾ ਊਠ ਲੈਣਾ ਚਾਹੀਦਾ ਹੈ ਇਸ ਲਈ ਬਹੁਤ ਸਾਰੇ ਊਠਾਂ ਨੂੰ ਆਪਨੇ ਨਾਲ ਲੈਕੇ ਅਰ ਉਸ ਊਠ ਦੇ ਕੁਟੰਬੀਆਂ ਨੂੰ ਬੀ ਇਕਠਾ ਕਰਕੇ ਸਬਨਾਂ ਤੋਂ ਅਗਲੇ ਊਠ ਦੇ ਗਲ ਵਿਖੇ ਘੰਟਾ ਬੰਨ੍ਹਕੇ ਵੈਰ ਲੈਣ ਲਈ ਆਯਾ ਹੈ। ਸ਼ੇਰ ਇਸ ਬਾਤ ਨੂੰ ਸੁਨਕੇ ਅਰ ਦੂਰੋਂ ਹੀ ਊਠਾਂ ਦੀ ਕਤਾਰ ਨੂੰ ਦੇਖ ਕੇ ਡਰਦਾ ਮਾਰਿਆ ਉਸ ਮੋਏ ਊਠ ਨੂੰ ਛਡਕੇ ਨਸ ਗਿਆ ਉਸਤੋਂ ਪਿਛੇ ਗਿਦੜ ਉਸ ਉਠ ਨੂੰ ਅਕੱਲਾ ਹੀ ਕਈ ਦਿਨ ਖਾਂਦਾ ਰਿਹਾ।
ਇਸ ਲਈ ਮੈ ਆਖਿਆ ਸੀ:-
ਦੋਹਰਾ॥ ਨਿਜ ਹਿਤ ਪਰ ਪੀੜਾ ਦਈ ਲਗ੍ਯੋ ਨਹੀਂ ਕੁਛ ਹਾਥ॥
ਚੀਤਾ ਨਾਹਰ ਰਹਿ ਗਏ ਗੀਦੜ ਭਯੋ ਸਨਾਥ॥੪੧੪॥
ਦਮਨਕ ਦੇ ਜਾਨ ਤੋਂ ਪਿਛੇ ਸੰਜੀਵਕ ਸੋਚਨ ਲਗਾ ਜੋ ਮੇਂ
ਇਹ ਚੰਗਾ ਕੰਮ ਨਹੀੰ ਕੀਤਾ ਜੋ ਮੈ ਘਾਸਹਾਰੀ ਹੋਕੇ ਮਾਸਾਹਾਰੀਆਂ ਦਾ ਨੌਕਰ ਬਨਿਆ ਹਾਂ॥ ਇਹ ਬਾਤ ਠੀਕ ਕਹੀ ਹੈ:-
ਦੋਹਰਾ॥ ਜੋ ਸੇਵਤ ਅਨਸੇਵ੍ਯ ਕੋ ਅਰ ਅਗਮ੍ਯ ਢਿਗ ਜਾਤ॥
ਗਰਭ ਧਾਰ ਮ੍ਰਿਤ੍ਯੂ ਗਹੇ ਵਾਮੀ ਵਤ ਵਿਖ੍ਯਾਤ॥੪੧੫॥
ਇਸ ਲਈ ਹੁਣ ਮੈੰ ਕੀ ਕਰਾਂ ਅਰ ਕਿਥੇ ਜਾਵਾਂ ਅਰ ਮੈਨੂੰ ਕਿਸ ਪ੍ਰਕਾਰ ਸਾਂਤਿ ਆਵੇ ਅਥਵਾ ਪਿੰਗਲਕ ਦੇ ਪਾਸ ਜਾਵਾਂ ਜੇ ਓਹ ਮੈਨੂੰ ਸਰਨਾਗਤ ਸਮਝਕੇ ਨਾ ਮਾਰੇ ਅਰ ਮੇਰੀ ਰਖਿਆ ਕਰੇ॥ ਕਿਹਾ ਹੈ:-
ਕੁੰਡਲੀਆ॥ ਧਰਮ ਕਰਤ ਵਿਪਦਾ ਪੜੇ ਦੇਵ ਯੋਗ ਸੇ