ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੮

ਪੰਚ ਤੰਤ੍ਰ


ਆਇ॥ ਤਬ ਤਾਂ ਕੀ ਸ਼ਾਂਤੀ ਲੀਏ ਫਿਰ ਭੀ ਧਰਮ ਕਮਾਇ॥ ਫਿਰ ਭੀ, ਧਰਮ ਕਮਾਇ ਇਸੀ ਮੈਂ ਤਵ ਉਪਕਾਰਾ। ਜਗਤ ਰੀਤਿ ਕੋ ਦੇਖ ਕਹਾਵਤ ਹੈ ਸੰਸਾਰਾ।। ਅਗਨਿ ਜਲੇ ਕੋ ਅਗਨਿ ਸੇਂ ਜੋ ਸੇਕੇ ਤੋਂ ਸ਼ਰਮ॥ ਤਥਾ ਪੁਰਖ ਵਿਪਦਾ ਪੜੇ ਨਾਥ ਨਾ ਛੋਡੋ ਧਰਮ॥ ੪੧੬॥

ਤਥਾ ਸੰਕਰ ਛੰਦ॥ ਯਾ ਜਗਤ ਮੇਂ ਜੋ ਕਰਮ ਕੀਨਾ ਪੁਰਖ ਨੇ ਨਿਰਧਾਰ॥ ਫਲ ਤਾਸ ਕਾ ਨਹਿ ਹਟੇ ਕਬਹੀ ਜਾਨ ਲ ਨਿਰਧਾਰ॥ ਇਸ ਲੋਕ ਮੇਂ ਪਰਲੋਕ ਮੇਂ ਭੀ ਪਾਤ ਹੈ ਜੋ ਕੀਨ।। ਨਹਿ ਹੋਤ ਉਲਟਾ ਜੋ ਕਰੇ ਨਰ ਰਾਖ ਸੋਚ ਰਤੀਨ॥ ੪੧੭॥

ਦੂਜੀ ਇਹ ਬਾਤ ਹੈ ਕਿ ਜੇਕਰ ਮੈਂ ਕਿਧਰੇ ਹੋਰ ਜਗਾ ਚਲਿਆ ਜਾਵਾਂ ਤਾਂ ਬੀ ਕਿਸੇ ਹੋਰ ਮਾਸਾਹਾਰੀ ਕੋਲੋਂ ਮੇਰੀ ਮੌਤ ਹੋ ਜਾਏਗੀ ਇਸ ਲਈ ਇਸੇ ਸ਼ੇਰ ਦੇ ਹਥੋਂ ਮਰ ਜਾਨਾ ਚੰਗਾ ਹੈ॥ ਇਸ ਬਾਤ ਉਤੇ ਕਿਹਾ ਹੈ:–

ਦੋਹਰਾ॥ ਬਡੇ ਪੁਰਖ ਸੇਂ ਵੈਰ ਕਰ ਜੌਂ ਵਿਪਦਾ ਤੋਂ ਠੀਕ॥
ਗਿਰ ਤੋੜਤ ਜੋ ਨਾਗ ਕੇ ਦਾਂਤ ਤੁਟੇ ਤੋਂ ਨੀਕ॥੪੧੮॥
ਤਥਾ॥ ਬਡਿਅਨ ਤੇ ਲੇ ਮ੍ਰਿਤ੍ਯੁ ਕੋ ਨੀਚ ਪਾਵਤਾ ਮਾਨ॥
ਜਿਮ ਮਦ ਹਿਤ ਗਜਕਰਨ ਮੇਂ ਭਿੰਗ੍ਰ ਦੇਤ ਹੈ ਪ੍ਰਾਨ॥੪੧੯॥

ਇਸ ਬਾਤ ਦਾ ਨਿਸਚਾ ਕਰ ਧੀਰੇ ਧੀਰੇ ਸ਼ੇਰ ਵਲ ਤੁਰ ਪਿਆ ਅਰ ਉਸਦੇ ਘਰ ਦੇ ਨਜੀਕ ਜਾਕੇ ਇਹ ਸਲੋਕ ਬੋਲਿਆ, ਵਾਹ ਵਾ ਕਿਆ ਠੀਕ ਆਖਿਆ ਹੈ:–

ਛਪੈ ਛੰਦ॥ ਸਾਂਪ ਯੁਕਤ ਜਨ ਸਦਨ ਪੁਨਾ ਜਿਮ ਸਿੰਘ ਸਹਿਤ ਬਨ॥ ਜਲ ਛਾਯਾ ਯੂਤ ਤਾਲ ਯਥਾ ਮਧ ਹੋਤ ਨਕ੍ਰ ਜਨ।। ਨਾਨਾ ਜਲ ਕਚ ਯੁਕਤ ਜਿਵੇਂ ਰਤਨੋ ਕਰ ਪੂਰਨ।। ਹੈ ਭਯ ਦਾਇਕ ਉਦਧਿ ਤਿਵੇਂ ਨ੍ਰਿਪ ਗ੍ਰਹ ਸੰਪੂਰਨ ਮਿਥਯਾਵਾਦੀ ਪਿਸੁਨ ਨਰ ਰਹੇਂ ਸਦਾ ਨ੍ਰਿਪ ਪਾਸ॥ ਬਡੇ ਦੁੱਖ ਕਰ ਮਿਲਤ ਹੈ ਰਾਜਨ ਕ ਢਿਗ ਵਾਸ।। ੪੨੦॥

ਇਸ ਸਲੋਕ ਨੂੰ ਪੜ੍ਹਦਾ ਹੋਯਾ ਸੰਜੀਵਕ ਦਮਨਕ ਦੇ ਕਹੇ ਅਨੁਸਾਰ ਪਿੰਗਲਕ ਦੇ ਅਕਾਰ ਨੂੰ ਦੇਖ ਅਸਚਰਜ ਹੈ ਆਪਨੇ ਸਰੀਰ ਨੂੰ ਇਕਠਾ ਕਰਕੇ ਅਤੇ ਪ੍ਰਣਾਮ ਕੀਤੇ ਬਿਨਾਂ ਦੁਰ ਜਾਕੇ