੧੦੦
ਪੰਚ ਤੰਤ੍ਰ
ਕਿਉਂ ਜੋ ਤੂ ਮੰਤ੍ਰੀਆਂ ਦੇ ਕੰਮ ਨਹੀਂ ਜਾਣਦਾ। ਸੋ ਸੁਨ ਮੰਤ੍ਰੀ ਪੰਜ ਪ੍ਰਕਾਰ ਦਾ ਹੁੰਦਾ ਹੈ ਪਹਿਲਾ ਕਰਮਾਂ ਦੇ ਆਰੰਭ ਦਾ ਉਪਾਉ ਅਰਥਾਤ ਸਾਮ ਦਾਮ ਭੇਦ ਦੰਡ ਕਿਸ ਕਿਸ ਸਮੇਂ ਕਰਨਾ ਚਾਹੀਏ॥੧॥
ਦੂਸਰਾ ਪੁਰਖ ਦ੍ਰਵ੍ਯ ਸੰਪਤ ਅਰਥਾਤ ਇਹ ਜਿਤਨੇ ਆਪਨੇ ਅਰ ਬਿਗਾਨੇ ਆਦਮੀ ਹਨ ਉਨ੍ਹਾਂ ਦਾ ਧਨ ਅਤੇ ਵਡਿਆਈ ਦਾ ਸੋਚਨਾ॥੨॥
ਤੀਸਰਾ ਦੇਸ ਕਾਲ ਦਾ ਵਿਭਾਗ ਅਰਥਾਤ ਸਮੇਂ ਅਤੇ ਦੇਸ ਦਾ ਪਛਾਨਨਾ ਜੋ ਇਸ ਦੇਸ ਵਿਖੇ ਐਉਂ ਕਰਨਾ ਚਾਹੀਏ ਅਤੇ ਇਸ ਮੌਕੇ ਪਰ ਇਹ ਕਰਨਾ ਚਾਹੀਏ ਭਾਵ ਇਹ ਜੋ ਸੰਧਿ ਵਿਗ੍ਰਾਹ ਦੇ ਸਮੇਂ ਨੂੰ ਪਛਾਨਣਾ॥੩॥
ਚੌਥਾ ਵਿਨਿਪਾਤ ਪ੍ਰਤੀਕਾਰ ਅਰਥਾਤ ਨਾਸ ਹੁੰਦੀ ਵਸਤੁ ਦਾ ਉਪਾਉ ਕਰਨਾ॥੪॥
ਪੰਜਵਾਂ ਕਾਰਜ ਸਿੱਧਿ ਅਰਥਾਤ ਸਾਮ ਆਦਿਕਾਂ ਦੇ ਆਰੰਭ ਦੀ ਸਿੱਧਿ ਭਾਵ ਇਹ ਜੋ ਜਿਸ ਜਗਾ ਉਤੇ ਜਿਸ ਨੀਤੀ ਨੂੰ ਚਲਾਯਾ ਜਾਵੇ ਉਸਦੀ ਸਿੱਧਿ ਹੋਨੀ ॥੫॥
ਸੋ ਜੇਕਰ ਤੇਰੇ ਵਿਖੇ ਕੁਝ ਮੰਤ੍ਰੀ ਦੀ ਬੁਧਿ ਹੈ ਤਾਂ ਹੁਣ ਵਿਨਿਪਾਤ ਪ੍ਰਤੀਕਾਰ ਨੂੰ ਸੋਚ ਕਿਉਂ ਜੋ ਤੁਟੇ ਦੇ ਜੋੜਨ ਵਿਖੇ ਹੀ ਮੰਤ੍ਰੀਆਂ ਦੀ ਬੁਧਿ ਪਰਖੀ ਜਾਂਦੀ ਹੈ ਸੋ ਹੇ ਮੂਢ! ਤੂੰ ਇਸ ਬਾਤ ਦੇ ਕਰਨ ਨੂੰ ਆਸਮਰਥ ਹੈਂ ਕਿਉਂ ਜੋ ਤੇਰੀ ਬੁਧਿ ਉਲਟੀ ਹੈ। ਇਸ ਉਤੇ ਪ੍ਰਮਾਣ ਕਿਹਾ ਹੈ:–
ਦੋਹਰਾ।। ਮੰਤ੍ਰੀ ਪ੍ਰਗ੍ਯਾ ਸੰਧਿ ਮੇਂ ਵੈਦ੍ਯ ਬੁਧਿ ਸੰਨਪਾਤ।
ਪਰਖ ਲੇਹੁ ਇਨ ਬੀਚ ਤਿਹ ਸੁਖ ਮੇਂ ਸਬਗਰਬਾਤ॥੪੨੬॥
ਪੁਨਾ–ਨੀਚ ਪੁਰਖ ਪਰ ਕਾਜ ਕੇ ਨਾਸ ਕਰਨ ਮੇਂ ਦੱਛ।
ਜੋੜਨ ਮੇਂ ਸਮਰਥ ਨਹੀਂ ਜਿਉਂ ਮੂਸਾ ਪਰਤੱਛ ॥੪੨੭॥
ਅਥਵਾ ਇਸ ਵਿਖੇ ਤੇਰਾ ਕੁਝ ਦੋਸ ਨਹੀਂ ਏਹ ਦੋਸ ਮਾਲਕ ਦਾ ਹੀ ਹੈ ਜੋ ਤੇਰੇ ਜਿਹਾਂ ਦੀ ਬਾਤ ਤੇ ਪ੍ਰਤੀਤਿ ਕਰ ਲੈਂਦਾ ਹੈ। ਕਿਹਾ ਹੈ:–
ਦੋਹਰਾ॥ ਦੁਰਜਨ ਵੇਸਟਤ ਨ੍ਰਿਪਿਤ ਜੋ ਲੋਤ ਨ ਬੁਧ ਉਪਦੇਸ॥
ਤੇ ਅਨਰਥ ਪਿੰਜਰ ਬਿਖੇ ਪੜਕਰ ਲਹਿਤ ਕਲੇਸ॥੪੨੮
ਤ੍ਰਿਭੰਗੀ ਛੰਦ॥ ਨੀਚਨ ਅਨੁਗਾਮੀ ਜੇ ਭੂ ਸ੍ਵਾਮੀ ਤਿਨ ਕੌ